Homeਦੇਸ਼ਹੈਦਰਾਬਾਦ ਦੇ ਜੁਬਲੀ ਹਿੱਲਸ ਇਲਾਕੇ ’ਚ ਤੇਜ਼ ਰਫ਼ਤਾਰ ਫਰਾਰੀ ਕਾਰ ਦਾ ਕਹਿਰ,...

ਹੈਦਰਾਬਾਦ ਦੇ ਜੁਬਲੀ ਹਿੱਲਸ ਇਲਾਕੇ ’ਚ ਤੇਜ਼ ਰਫ਼ਤਾਰ ਫਰਾਰੀ ਕਾਰ ਦਾ ਕਹਿਰ, 3 ਲੋਕ ਜ਼ਖ਼ਮੀ

ਹੈਦਰਾਬਾਦ : ਹੈਦਰਾਬਾਦ ਦੇ ਜੁਬਲੀ ਹਿੱਲਸ ਇਲਾਕੇ ਵਿੱਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਸੜਕ ਹਾਦਸਾ ਹੋਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਫਰਾਰੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜਦੀ ਹੋਈ ਦੂਜੀ ਲੇਨ ਵਿੱਚ ਆ ਗਈ। ਫਰਾਰੀ ਨੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਕੁਚਲ ਦਿੱਤਾ। ਇਸ ਖਤਰਨਾਕ ਹਾਦਸੇ ਦਾ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਫਰਾਰੀ ਦੇ ਡਰਾਈਵਰ ਦਾ ਦਾਅਵਾ ਹੈ ਕਿ ਬ੍ਰੇਕ ਫੈਲ ਹੋਣ ਦੀ ਵਜ੍ਹਾਂ ਨਾਲ ਇਹ ਹਾਦਸਾ ਹੋਇਆ। ਹਾਦਸੇ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਟਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ ਟੀਡੀਪੀ ਵਿਧਾਇਕ ਬਾਲਕ੍ਰਿਸ਼ਨ ਦੇ ਘਰ ਦੇ ਨੇੜੇ ਇੱਕ ਵਿਅਸਤ ਖੇਤਰ ਵਿੱਚ ਵਾਪਰਿਆ।

ਹਵਾ ਵਿੱਚ ਉੱਡਦੀ ਹੋਈ ਦੂਜੇ ਪਾਸੇ ਡਿੱਗੀ ਕਾਰ

ਸਾਹਮਣੇ ਆਈ ਤਿੰਨ ਮਿੰਟ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੁਰੂ ਵਿੱਚ ਸਭ ਕੁਝ ਆਮ ਲੱਗ ਰਿਹਾ ਹੈ, ਪਰ ਫਿਰ ਇੱਕ ਲਾਲ ਫੇਰਾਰੀ ਤੇਜ਼ ਰਫ਼ਤਾਰ ਨਾਲ ਆਉਂਦੀ ਹੈ। ਇੱਕ ਪਲ ਵਿੱਚ, ਕਾਰ ਕੰਟਰੋਲ ਗੁਆ ਬੈਠਦੀ ਹੈ, ਡਿਵਾਈਡਰ ਤੋਂ ਛਾਲ ਮਾਰਦੀ ਹੈ, ਅਤੇ ਉਲਟ ਦਿਸ਼ਾ ਤੋਂ ਆ ਰਹੀ ਇੱਕ ਗ੍ਰੇ ਹੈਚਬੈਕ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਹਮਣੇ ਵਾਲੀ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਕਾਰ ਝਟਕਾ ਖਾ ਕੇ ਛੇ ਫੁੱਟ ਸੱਜੇ ਪਾਸੇ ਡਿੱਗ ਪਈ। ਇਸ ਹਾਦਸੇ ਦੀ ਚਪੇਟ ਵਿੱਚ ਹੈਚਬੈਕ ਦੇ ਠੀਕ ਪਿੱਛੇ ਆ ਰਹੀ ਇੱਕ ਹੋਰ ਕਾਰ ਅਤੇ ਇੱਕ ਦੋਪਹੀਆ ਵਾਹਨ ਵੀ ਟਕਰਾ ਗਏ, ਜਿਸ ਕਾਰਨ ਬਾਈਕ ਸਵਾਰ ਹਵਾ ਵਿੱਚ ਉਛਲ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਮਦਦ ਲਈ ਦੌੜੇ। ਇਸ ਭਿਆਨਕ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪੁਲਿਸ ਨੂੰ ਦੱਸਿਆ: ਬ੍ਰੇਕ ਹੋਏ ਫੇਲ੍ਹ

ਫੁਟੇਜ ਵਿੱਚ ਹਾਦਸੇ ਦੇ ਕੁਝ ਹੀ ਸਕਿੰਟਾਂ ਬਾਅਦ ਫਰਾਰੀ ਵਿੱਚੋਂ ਚਿੱਟੀ ਸ਼ਰਟ ਪਾਏ ਇੱਕ ਸ਼ਖਸ ਨੂੰ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ, ਜੋ ਆਪਣੀ ਗਲਤੀ ਮੰਨਦੇ ਹੋਏ ਹੱਥ ਖੜੇ ਕਰਕੇ ਮਾਫੀ ਮੰਗਣ ਦਾ ਇਸ਼ਾਰਾ ਕਰਦਾ ਨਜ਼ਰ ਆਉਂਦਾ ਹੈ। ਪੁਲਿਸ ਅਨੁਸਾਰ, ਇਸ 4 ਕਰੋੜ ਦੀ ਗੱਡੀ ਦੀ ਰਜਿਸਟ੍ਰੇਸ਼ਨ ਈ. ਵੈਂਕਟ ਰਾਜਾ ਰੈੱਡੀ ਦੇ ਨਾਮ ’ਤੇ ਹੈ।

ਹਾਦਸੇ ਦੇ ਸਮੇਂ ਕਾਰ ਨੂੰ ਕ੍ਰਾਂਤੀ ਰੈਡੀ ਨਾਮ ਦਾ ਵਿਅਕਤੀ ਚਲਾ ਰਿਹਾ ਸੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹਾਦਸੇ ਦੇ ਸਮੇਂ ਕ੍ਰਾਂਤੀ ਰੈਡੀ ਨਸ਼ੇ ਵਿੱਚ ਨਹੀਂ ਸੀ। ਪੁੱਛਗਿੱਛ ਦੌਰਾਨ ਉਸਨੇ ਦਾਅਵਾ ਕੀਤਾ ਕਿ ਅਚਾਨਕ ਬ੍ਰੇਕ ਫੇਲ੍ਹ ਹੋ ਗਏ ਅਤੇ ਸਟੀਅਰਿੰਗ ਲਾਕ ਹੋ ਗਈ, ਜਿਸ ਕਾਰਨ ਉਹ ਕਾਰ ਨੂੰ ਕੰਟਰੋਲ ਨਹੀਂ ਕਰ ਸਕਿਆ। ਜ਼ਖਮੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments