ਨਵੀਂ ਦਿੱਲੀ : ਦਿੱਲੀ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਅਫੜਾ-ਤਫੜੀ ਮੱਚ ਗਈ, ਜਦੋ ਸਵੇਰੇ ਕਰੀਬ 8:30 ਤੋਂ 9 ਵਜੇ ਦੇ ਵਿਚਕਾਰ ਸ਼ਹਿਰ ਦੇ 9 ਬੜੇ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਕਾਲ ਮਿਲੀ। ਸਕੂਲਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸਦੇ ਬਾਅਦ ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਸੁਰੱਖਿਆ ਦੇ ਲਈ ਬੱਚਿਆਂ ਅਤੇ ਸਟਾਫ ਨੂੰ ਬਾਹਰ ਕੱਢ ਕੇ ਸਕੂਲਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਕਾਲ ਲਗਭਗ ਇੱਕ ਹੀ ਸਮੇਂ ’ਤੇ ਆਈ, ਇਸ ਲਈ ਏਜੰਸੀਆਂ ਹਾਈ ਅਲਰਟ ‘ਤੇ ਹਨ। ਫਿਲਹਾਲ ਪੁਲਿਸ ਕਾਲ ਕਰਨ ਵਾਲੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਿਨ੍ਹਾਂ 9 ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ, ਉਨ੍ਹਾਂ ਵਿੱਚ ਦਿੱਲੀ ਕੈਂਟ ਦਾ ਲੋਰੇਟੋ ਕਾਨਵੈਂਟ ਸਕੂਲ, ਸ਼੍ਰੀਨਿਵਾਸਪੁਰੀ ਦਾ ਕੈਂਬਰਿਜ ਸਕੂਲ, ਨਿਊ ਫ੍ਰੈਂਡਜ਼ ਕਲੋਨੀ ਦਾ ਕੈਂਬਰਿਜ ਸਕੂਲ, ਸਾਦਿਕ ਨਗਰ ਦਾ ਇੰਡੀਅਨ ਸਕੂਲ, ਰੋਹਿਣੀ ਦਾ ਸੀ.ਐਮ. ਸ਼੍ਰੀ ਸਕੂਲ, ਆਈ.ਐਨ.ਏ. ਦਾ ਡੀ.ਟੀ.ਏ. ਸਕੂਲ, ਰੋਹਿਣੀ ਦਾ ਬਾਲ ਭਾਰਤੀ ਸਕੂਲ ਅਤੇ ਨਿਊ ਰਾਜੇਂਦਰ ਨਗਰ ਵਿੱਚ ਵਨਸਥਲੀ ਸਕੂਲ ਸ਼ਾਮਲ ਹਨ। ਇਨ੍ਹਾਂ ਸਾਰੇ ਸਕੂਲਾਂ ਵਿੱਚ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਵਧਾਨੀ ਦੇ ਉਪਾਅ ਕੀਤੇ ਗਏ ਹਨ।
ਈਮੇਲ ਵਿੱਚ ਕੀ ਹੈ?
ਧਮਕੀ ਭਰੇ ਈਮੇਲ ਵਿੱਚ ਉਕਸਾਵੇ ਅਤੇ ਭੜਕਾਊ ਸੰਦੇਸ਼ ਲਿਖੇ ਗਏ ਹਨ, ਜਿਸ ਵਿੱਚ ਦਿੱਲੀ ਬਣੇਗਾ ਖਾਲਿਸਤਾਨ, ਅਫਜ਼ਲ ਗੁਰੂ ਦੀ ਯਾਦ ਵਿੱਚ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਮੇਲ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 13 ਫਰਵਰੀ ਨੂੰ ਦੁਪਹਿਰ 1:11 ਵਜੇ ਸਕੂਲ ਵਿੱਚ ਧਮਾਕਾ ਹੋਵੇਗਾ ਅਤੇ ਅੰਤ ਵਿੱਚ ਖੁਦ ਨੂੰ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਨਾਲ ਜੋੜਿਆ ਗਿਆ। ਹਾਲਾਕਿ ਇਸ ਤਰ੍ਹਾਂ ਦੇ ਸੰਦੇਸ਼ਾਂ ਨੂੰ ਸੁਰੱਖਿਆ ਏਜੰਸੀਆਂ ਬਹੁਤ ਗੰਭੀਰਤਾ ਨਾਲ ਲੈਦੇ ਹੋਏ ਜਾਂਚ ਕਰਦੀ ਹੈ ਅਤੇ ਆਮ ਤੌਰ ’ਤੇ ਲੋਕਾਂ ਨਾਲ ਅਪੀਲ ਕੀਤੀ ਜਾਦੀ ਹੈ ਕਿ ਅਜਿਹੇ ਦਾਅਵਿਆਂ ਤੋਂ ਘਬਰਾਉਣ ਦੀ ਬਜਾਏ, ਅਧਿਕਾਰਤ ਜਾਣਕਾਰੀ ਦੀ ਉਡੀਕ ਕਰੋ।











