Homeਹੈਲਥਸਰਦੀਆਂ ਦੇ ਮੌਸਮ ’ਚ ਬਣਾਓ ਇਹ 4 ਸਿਹਤਮੰਦ ਨਾਸ਼ਤੇ, ਮਿਲਣਗੇ ਭਰਪੂਰ ਫਾਇਦੇ

ਸਰਦੀਆਂ ਦੇ ਮੌਸਮ ’ਚ ਬਣਾਓ ਇਹ 4 ਸਿਹਤਮੰਦ ਨਾਸ਼ਤੇ, ਮਿਲਣਗੇ ਭਰਪੂਰ ਫਾਇਦੇ

Health News : ਸਰਦੀਆਂ ਦਾ ਮੌਸਮ ਆਉਂਦੇ ਹੀ ਸਵੇਰੇ ਬਿਸਤਰੇ ਤੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਠੰਡੀਆਂ ਹਵਾਵਾਂ ਅਤੇ ਆਲਸ ਬਹੁਤ ਵੱਧ ਜਾਂਦਾ ਹੈ। ਅਜਿਹੇ ਵਿੱਚ ਜੇਕਰ ਸਵੇਰ ਦਾ ਨਾਸ਼ਤਾ ਟੇਸਟੀ, ਹੈਲਦੀ ਅਤੇ ਐਨਰਜੈਟਿਕ ਹੋਵੇ, ਤਾਂ ਦਿਨ ਦੀ ਸ਼ੁਰੂਆਤ ਸ਼ਾਨਦਾਰ ਹੋ ਜਾਂਦੀ ਹੈ। ਸਰਦੀਆਂ ਵਿੱਚ ਸਰੀਰ ਨੂੰ ਗਰਮਾਹਟ ਅਤੇ ਐਨਰਜੀ ਚਾਹੀਦੀ ਹੁੰਦੀ ਹੈ, ਇਸ ਲਈ ਤੁਹਾਡਾ ਬ੍ਰੇਕਫਾਸਟ ਅਜਿਹਾ ਹੋਣਾ ਚਾਹੀਦਾ ਹੈ ਜੋ ਸੁਆਦ ਦੇ ਨਾਲ ਸਿਹਤਮੰਦ ਵੀ  ਹੋਵੇ। ਇਸ ਗੱਲ ਦਾ ਧਿਆਨ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ 4 ਸਿਹਤਮੰਦ ਨਾਸ਼ਤੇ ਦੱਸਣ ਜਾ ਰਹੇ ਹਾਂ, ਜੋ ਆਸਾਨੀ ਨਾਲ ਬਣ ਜਾਦੇ ਹਨ….

ਆਓ ਜਾਣਦੇ ਹਾਂ ਅਜਿਹੇ ਹੀ 4 ਨਾਸ਼ਤੇ, ਜੋ ਸਵੇਰ ਨੂੰ ਬਣਾਉਣਗੇ ਸਿਹਤਮੰਦ ਅਤੇ ਟੇਸਟੀ

ਬਾਜਰੇ ਦੀ ਖਿਚੜੀ

ਬਾਜਰੇ ਦੀ ਖਿਚੜੀ ਨੂੰ ਸਰਦੀਆਂ ਦਾ ਸੁਪਰਫੂਡ ਕਿਹਾ ਜਾਂਦਾ ਹੈ। ਇਹ ਸਰੀਰ ਨੂੰ ਗਰਮ ਰੱਖਦਾ ਹੈ ਅਤੇ ਇਸ ਵਿੱਚ ਭਰਪੂਰ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਹ ਸਿਹਤਮੰਦ ਖੁਰਾਕ ਦੀ ਪਾਲਣਾ ਕਰਨ ਵਾਲਿਆਂ ਲਈ ਆਦਰਸ਼ ਹੈ।

ਮੂੰਗ ਦਾਲ ਚੀਲਾ

ਠੰਡ ਤੋਂ ਬਚਣ ਲਈ ਅੰਡੇ ਦੀ ਭਰਜੀ ਤੋਂ ਵਧੀਆ ਊਰਜਾ ਬੂਸਟਰ ਹੋ ਕੀ ਹੋ ਸਕਦਾ ਹੈ, ਜੋ ਪ੍ਰੋਟੀਨ ਅਤੇ ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦਾ ਹੈ। ਇਹ ਦਿਨ ਦੀ ਥਕਾਵਟ ਨੂੰ ਦੂਰ ਰੱਖਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ, ਤਾਂ ਮੂੰਗ ਦਾਲ ਚੀਲਾ ਵੀ ਹਲਕਾ ਅਤੇ ਪ੍ਰੋਟੀਨ ਨਾਲ ਭਰਿਆ ਭਰਪੂਰ ਨਾਸ਼ਤਾ ਹੈ ਜੋ ਊਰਜਾ ਦੀ ਕਮੀ ਨੂੰ ਪੂਰਾ ਕਰਦਾ ਹੈ।

ਪੋਹਾ ਜਾਂ ਸੂਜੀ ਦਾ ਉਪਮਾ

ਸਵੇਰ ਦੀ ਜਲਦੀ ਵਿੱਚ ਪੋਹਾ ਜਾਂ ਸੂਜੀ ਉਪਮਾ ਸਭ ਤੋਂ ਵਧੀਆ ਹਨ। ਪੋਹਾ ਛੇਤੀ ਬਣ ਜਾਂਦਾ ਹੈ। ਤੁਸੀਂ ਪੋਹੇ ਵਿੱਚ ਡਰਾਈ ਫਰੂਟਸ ਅਤੇ ਮੂੰਗਫਲੀ ਮਿਲਾ ਲਓ, ਤਾਂ ਇਹ ਆਇਰਨ ਅਤੇ ਹੈਲਦੀ ਫੈਟਸ ਦੇ ਨਾਲ ਹੋਰ ਪੌਸ਼ਟਿਕ ਹੋ ਜਾਂਦਾ ਹੈ। ਉਪਮਾ ਵੀ ਸਬਜ਼ੀਆਂ ਦੇ ਨਾਲ ਐਨਰਜੀ ਦਿੰਦਾ ਹੈ ਅਤੇ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।

ਗੁੜ ਅਤੇ ਦਲੀਆ ਦਾ ਸੁਮੇਲ

ਪੁਰਾਣੇ ਜ਼ਮਾਨੇ ਦਾ ਨਾਸ਼ਤਾ, ਗੁੜ ਅਤੇ ਦਲੀਆ ਵੀ ਇੱਕ ਵਧੀਆ ਸੁਮੇਲ ਵੀ ਕਮਾਲ ਹੈ। ਇਹ ਸੁਮੇਲ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਗੁੜ ਵਿੱਚ ਆਇਰਨ ਹੁੰਦਾ ਹੈ, ਅਤੇ ਦਲੀਆ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਲਈ ਪੇਟ ਭਰਿਆ ਰੱਖਦਾ ਹੈ।

ਗਰਮ-ਗਰਮ ਮੇਥੀ ਦਾ ਪਰਾਠਾ

ਇਸ ਤੋਂ ਇਲਾਵਾ, ਗਰਮ ਮੇਥੀ ਦਾ ਪਰਾਠਾ ਆਇਰਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਸਰੀਰ ਨੂੰ ਗਰਮ ਰੱਖਦਾ ਹੈ। ਇਸਨੂੰ ਦਹੀਂ ਜਾਂ ਅਚਾਰ ਦੇ ਨਾਲ ਖਾਣ ਨਾਲ ਸੁਆਦ ਦੋ ਗੁਣਾ ਹੋ ਜਾਦਾ ਹੈ।

ਇਹ ਸਾਰੇ ਸਨੈਕਸ ਸੁਆਦ ਅਤੇ ਸਿਹਤ ਦਾ ਸੰਪੂਰਨ ਮਿਸ਼ਰਣ ਹਨ। ਇਨ੍ਹਾਂ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਤੁਹਾਨੂੰ ਪੂਰਾ ਦਿਨ ਸਰਗਰਮ ਅਤੇ ਗਰਮ ਰੱਖਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments