Homeਦੇਸ਼ਸ੍ਰੀਨਗਰ ਹਵਾਈ ਅੱਡੇ 'ਤੇ ਭਾਰੀ ਬਰਫ਼ਬਾਰੀ ਕਾਰਨ ਕਈ ਉਡਾਣਾਂ ਹੋਈਆਂ ਰੱਦ  

ਸ੍ਰੀਨਗਰ ਹਵਾਈ ਅੱਡੇ ‘ਤੇ ਭਾਰੀ ਬਰਫ਼ਬਾਰੀ ਕਾਰਨ ਕਈ ਉਡਾਣਾਂ ਹੋਈਆਂ ਰੱਦ  

ਜੰਮੂ-ਕਸ਼ਮੀਰ : ਕਸ਼ਮੀਰ ਘਾਟੀ ਵਿੱਚ ਸ਼ੁੱਕਰਵਾਰ ਨੂੰ ਹੋਈ ਭਾਰੀ ਬਰਫ਼ਬਾਰੀ ਨੇ ਹਵਾਈ ਯਾਤਰਾ ਨੂੰ ਪ੍ਰਭਾਵਿਤ ਕਰ ਦਿੱਤਾ, ਜਿਸ ਦੇ ਚੱਲਦੇ ਸ੍ਰੀਨਗਰ ਹਵਾਈ ਅੱਡੇ ‘ਤੇ ਕਈ ਉਡਾਣਾਂ ਮੁਲਤਵੀ ਅਤੇ ਰੱਦ ਕਰਨੀਆਂ ਪਈਆਂ ਅਤੇ ਏਅਰਲਾਈਨਾਂ ਨੂੰ ਯਾਤਰੀਆਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕਰਨੀ ਪਈ। ਸ੍ਰੀਨਗਰ ਏਅਰਪੋਰਟ ਦੇ ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਦੀ ਸਥਿਤੀ ਕਾਰਨ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਫਲਾਈਟ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਆਪਣੀ-ਆਪਣੀ ਏਅਰਲਾਈਨ ਤੋਂ ਲੈਟੇਸਟ ਫਲਾਈਟ ਸਟੇਟਸ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਅਤੇ ਅਸੁਵਿਧਾ ਲਈ ਖੇਦ ਜਤਾਇਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਬਤਾਇਆ ਕਿ ਆਮ ਉਡਾਣ ਸੰਚਾਲਨ ਬਹਾਲ ਕਰਨ ਲਈ ਰਨਵੇ ‘ਤੇ ਬਰਫ਼ ਹਟਾਉਣ ਦਾ ਕੰਮ ਜਾਰੀ ਹੈ।

ਇੱਕ ਸਲਾਹ ਵਿੱਚ, ਇੰਡੀਗੋ ਨੇ ਕਿਹਾ ਕਿ ਬਰਫ਼ਬਾਰੀ ਦੇ ਕਾਰਨ ਸ੍ਰੀਨਗਰ ਵਿੱਚ ਟੇਕਆਫ ਅਤੇ ਲੈਂਡਿੰਗ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ, ਅਤੇ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਅਤੇ ਟਰਮੀਨਲ ‘ਤੇ ਸੰਭਾਵਿਤ ਦੇਰੀ ਅਤੇ ਲੰਬੇ ਇੰਤਜ਼ਾਰ ਦੇ ਸਮੇਂ ਬਾਰੇ ਚੇਤਾਵਨੀ ਦਿੱਤੀ ਹੈ।

ਏਅਰਲਾਈਨ ਨੇ ਕਿਹਾ, “ਇਹ ਯਕੀਨੀ ਬਣਾਉਣ ਲਈ ਕਿ ਅਸੀਂ ਪ੍ਰਵਾਨਗੀ ਮਿਲਦੇ ਹੀ ਰਵਾਨਗੀ ਲਈ ਤਿਆਰ ਹਾਂ, ਸਾਡੀ ਟੀਮ ਬੋਰਡਿੰਗ ਰਸਮਾਂ ਪਹਿਲਾਂ ਹੀ ਪੂਰੀਆਂ ਕਰ ਸਕਦੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਮੌਸਮ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।

ਕਸ਼ਮੀਰ ਘਾਟੀ ਵਿੱਚ ਭਾਰੀ ਬਰਫ਼ਬਾਰੀ ਨੇ ਹਵਾਈ ਅਤੇ ਸੜਕੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਪਾਈਸਜੈੱਟ ਏਅਰਲਾਈਨਜ਼ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ੍ਰੀਨਗਰ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਅਤੇ ਸਬੰਧਤ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਨਿਯਮਿਤ ਤੌਰ ‘ਤੇ ਆਪਣੀ ਉਡਾਣ ਦੀ ਸਥਿਤੀ ਲਗਾਤਾਰ ਚੈਕ ਕਰਦੇ ਰਹੋ।

ਭਾਰੀ ਬਰਫ਼ਬਾਰੀ ਦੇ ਕਾਰਨ ਘਾਟੀ ਵਿੱਚ ਕਈ ਮਹੱਤਵਪੂਰਨ ਸੜਕਾਂ ਅਤੇ ਪਹਾੜੀ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ।

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਨਵਯੁਗ ਸੁਰੰਗ ਦੇ ਨੇੜੇ ਬੰਦ ਕਰ ਦਿੱਤਾ ਗਿਆ ਹੈ। ਮੁਗਲ ਰੋਡ ਅਤੇ ਸਿੰਥਨ ਨੇੜੇ ਵੀ ਕਈ ਜਗ੍ਹਾਂ ’ਤੇ ਬਰਫ ਜੰਮਣ ਦੀ ਵਜ੍ਹਾਂ ਤੋਂ ਬੰਦ ਹੈ।

ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ NH-44 ‘ਤੇ ਵਾਹਨਾਂ ਦੀ ਆਵਾਜਾਈ ਨੂੰ ਸਾਵਧਾਨੀ ਵਜੋਂ ਮੁਅੱਤਲ ਕਰ ਦਿੱਤਾ ਗਿਆ ਹੈ, ਕਿਉਂਕਿ ਮੀਂਹ ਅਤੇ ਬਰਫ਼ ਤੋਂ ਸੜਕਾਂ ਫਿਸਲਣ ਭਰੀ ਹੋ ਗਈ ਹੈ, ਖਾਸ ਕਰਕੇ ਰਾਮਸੂ ਖੇਤਰ ਤੱਕ।

ਮੌਸਮ ਵਿਭਾਗ ਦਾ ਅਲਰਟ

ਮੌਸਮ ਵਿਭਾਗ (IMD) ਨੇ ਜੰਮੂ ਅਤੇ ਕਸ਼ਮੀਰ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਕੁਝ ਖੇਤਰਾਂ ਵਿੱਚ ਭਾਰੀ ਮੀਂਹਅਤੇ ਬਰਫ਼ਬਾਰੀ ਵੀ ਹੋ ਸਕਦੀ ਹੈ।

ਇਹ ਮੌਸਮੀ ਗਤੀਵਿਧੀ ਅੱਜ ਸਿਖਰ ‘ਤੇ ਪਹੁੰਚਣ ਦੀ ਉਮੀਦ ਹੈ, ਜਿਸ ਤੋਂ ਬਾਅਦ 26 ਜਨਵਰੀ ਦੇ ਆਸਪਾਸ ਇੱਕ ਹੋਰ ਪੱਛਮੀ ਗੜਬੜੀ ਦੀ ਸੰਭਾਵਨਾ ਹੈ।

ਇਸ ਨਾਲ ਇੱਕ ਦਿਨ ਪਹਿਲਾਂ, ਸ਼੍ਰੀਨਗਰ ਸਮੇਤ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਕਈ ਥਾਵਾਂ ‘ਤੇ ਦਰੱਖਤ ਜੜ੍ਹੋਂ ਉੱਖੜ ਗਏ, ਜਿਸ ਦੇ ਚੱਲਦੇ ਸਾਵਧਾਨੀ ਦੇ ਤੌਰ ’ਤੇ ਬਿਜਲੀ ਸਪਲਾਈ ਵੀ ਬੰਦ ਕਰਨੀ ਪਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments