Homeਦੇਸ਼ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਅਰਕੀ ਬਾਜ਼ਾਰ ’ਚ ਲੱਗੀ ਭਿਆਨਕ ਅੱਗ,...

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਅਰਕੀ ਬਾਜ਼ਾਰ ’ਚ ਲੱਗੀ ਭਿਆਨਕ ਅੱਗ, 8 ਸਾਲਾਂ ਬੱਚੀ ਦੀ ਮੌਤ

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਅਰਕੀ ਬਾਜ਼ਾਰ ਬੀਤੀ ਰਾਤ (ਐਤਵਾਰ, 11 ਜਨਵਰੀ) ਕਰੀਬ 2:30 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ 8 ਸਾਲ ਦੀ ਇੱਕ ਬੱਚੀ ਦੀ ਜਿੰਦਾ ਸੜਨ ਕਰਕੇ ਮੌਤ ਹੋ ਗਈ, ਜਦੋਂ ਕਿ 7-8 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ 2 ਔਰਤਾਂ, 2 ਪੁਰਸ਼ ਅਤੇ 4 ਬੱਚੇ ਸ਼ਾਮਲ ਹਨ।

ਅੱਗ ਸਭ ਤੋਂ ਪਹਿਲਾਂ ਇੱਕ ਰਿਹਾਇਸ਼ੀ ਮਕਾਨ ਵਿੱਚ ਲੱਗੀ ਅਤੇ ਜੋ ਕੁਝ ਹੀ ਮਿੰਟਾਂ ਵਿੱਚ ਨੇੜਲੀਆਂ ਦੁਕਾਨਾਂ ਅਤੇ ਹੋਰ ਮਕਾਨਾਂ ਤੱਕ ਫੈਲ ਗਈ। ਦੇਖਦੇ ਹੀ ਦੇਖਦੇ ਪੂਰਾ ਬਾਜਾਰ ਧੂਏ ਅਤੇ ਲਪਟਾਂ ਵਿੱਚ ਘਿਰ ਗਿਆ। ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 6 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਦੋਂ ਕਿ ਕਈ ਦੁਕਾਨਾਂ ਵੀ ਸੜ ਗਿਆ ਹਨ।

ਐਲ.ਪੀ.ਜੀ. ਸਿਲੰਡਰ ਫੱਟਣ ਨਾਲ ਹੋਰ ਵੀ ਭੜਕੀ ਅੱਗ

ਘਟਨਾ ਦੇ ਦੌਰਾਨ ਕਈ ਐਲਪੀਜੀ ਸਿਲੰਡਰ ਫੱਟਣ ਨਾਲ ਹਾਲਾਤ ਹੋਰ ਵੀ ਬੇਕਾਬੂ ਹੋ ਗਈ। ਸਿਲੰਡਰਾਂ ਦੇ ਧਮਾਕਿਆਂ ਨਾਲ ਅੱਗ ਤੇਜ਼ੀ ਨਾਲ ਫੈਲਦੀ ਚੱਲੀ ਗਈ, ਜਿਸ ਨਾਲ ਫਾਇਰਫਾਈਟਰਾਂ ਨੂੰ ਅੱਗ ਬੁਝਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਸ ਪਾਸ ਦੇ ਲੋਕ ਦਹਿਸ਼ਤ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਸੂਚਨਾ ਮਿਲਦੇ ਹੀ  ਫਾਇਰ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀ ਮੌਕੇ ‘ਤੇ ਪਹੁੰਚੇ। ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ, ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਉਦੋਂ ਤੱਕ, ਮਾਰਕੀਟ ਦਾ ਇੱਕ ਵੱਡਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਸੀ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਚੱਲਿਆ ਪਤਾ

ਘਟਨਾ ਸਥਾਨ ’ਤੇ ਸਥਾਨਕ ਵਿਧਾਇਕ ਸੰਜੇ ਅਵਸਥੀ ਵੀ ਮੌਕੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਪਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਲਾਪਤਾ ਹਨ, ਉਨ੍ਹਾਂ ਦੀ ਤਲਾਸ਼ ਦੇ ਲਈ ਰਿਸਰਚ ਆਪਰੇਸ਼ਨ ਜਾਰੀ ਹੈ।

ਇਸ ਹਾਦਸੇ ਦੇ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ। ਪ੍ਰਭਾਵਿਤ ਪਰਿਵਾਰਾਂ ਦਾ ਸਭ ਕੁਝ ਅੱਗ ਵਿੱਚ ਸੜ ਕੇ ਖਤਮ ਹੋ ਚੁੱਕਾ ਹੈ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ, ਜਦੋਂ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments