Homeਸੰਸਾਰਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਟੋਕੀਓ : ਜਾਪਾਨ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਦੇਸ਼ ਦੇ ਪੱਛਮੀ ਤੱਟ ‘ਤੇ ਮੰਗਲਵਾਰ  ਸਵੇਰੇ ਭੂਚਾਲ ਆਇਆ, ਜਿਸ ਦਾ ਰਿਕਟਰ ਪੈਮਾਨੇ ’ਤੇ ਤੀਬਰਤਾ 6.2 ਮਾਪੀ ਗਈ ਹੈ। ਇਸ ਤੀਬਰਤਾ ਦੇ ਭੂਚਾਲ ਕਾਫ਼ੀ ਤੇਜ਼ ਹੁੰਦੇ ਹਨ ਅਤੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਜਾਪਾਨ ਵਿੱਚ ਮੰਗਲਵਾਰ ਨੂੰ ਆਏ ਭੂਚਾਲ ਤੋਂ ਬਾਅਦ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਫਿਲਹਾਲ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ ਭੂਚਾਲ ਤੋਂ ਬਾਅਦ ਪ੍ਰਭਾਵਿਤ ਖੇਤਰ ਦੇ ਲੋਕਾਂ ਵਿੱਚ ਦਹਿਸ਼ਤ ਦੇਖੀ ਗਈ ਹੈ।

ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਨਾਲ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਇਹ ਭੂਚਾਲ ਸਵੇਰੇ ਸ਼ਿਮਾਨੇ ਪ੍ਰੀਫੈਕਚਰ ਵਿੱਚ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਨੁਕਸਾਨ ਦੀ ਸ਼ੁਰੂਆਤੀ ਰਿਪੋਰਟ ਨਹੀਂ ਮਿਲੀ ਹੈ, ਦੂਰ ਦੇ ਖੇਤਰਾਂ ਵਿੱਚ ਵੀ ਅਫਸਰ ਪਹੁੰਚ ਰਹੇ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਭੂਚਾਲ ਦੀ ਤੀਬਰਤਾ 5.8 ਦੱਸੀ ਹੈ।

ਜਾਪਾਨ ਦੇ ਸ਼ਿੰਡੋ ਤੀਬਰਤਾ ਪੈਮਾਨੇ ‘ਤੇ ਇਸ ਭੂਚਾਲ ਦਾ ਅਸਰ ਪੱਛਮੀ ਸ਼ਹਿਰ ਯਾਸੁਗੀ ਵਿੱਚ “ਉੱਪਰੀ ਪੰਜ” ਵਜੋਂ ਦਰਜ ਕੀਤਾ ਗਿਆ ਸੀ। ਇਸ ਪੱਧਰ ’ਤੇ ਭਾਰੀ ਫਰਨੀਚਰ ਡਿੱਗ ਸਕਦਾ ਹੈ ਅਤੇ ਡਰਾਈਵਰਾਂ ਨੂੰ ਆਪਣੇ ਵਾਹਨਾਂ ਨੂੰ ਕੰਟਰੋਲ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। JMA ਨੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਉਸੇ ਖੇਤਰ ਵਿੱਚ 4.5, 5.1, 3.8 ਅਤੇ 5.4 ਤੀਬਰਤਾ ਦੇ ਕਈ ਛੋਟੇ ਭੂਚਾਲ ਮਹਿਸੂਸ ਕੀਤੇ ਗਏ। ਇਹ ਰਾਹਤ ਦੀ ਗੱਲ ਸੀ ਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।

ਜਾਪਾਨ ਪ੍ਰਸ਼ਾਂਤ ਮਹਾਸਾਗਰ ਦੇ “ਰਿੰਗ ਆਫ਼ ਫਾਇਰ” ਦੇ ਨੇੜੇ ਚਾਰ ਵੱਡੀਆਂ ਟੈਕਟੋਨਿਕ ਪਲੇਟਾਂ ‘ਤੇ ਸਥਿਤ ਹੈ। ਇਸ ਕਰਕੇ, ਜਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਜਪਾਨ ਵਿੱਚ ਹਰ ਸਾਲ ਲਗਭਗ 1,500 ਭੂਚਾਲ ਆਉਂਦੇ ਹਨ। ਜ਼ਿਆਦਾਤਰ ਹਲਕੇ ਹੁੰਦੇ ਹਨ, ਪਰ ਕਈ ਵਾਰ ਕਾਫ਼ੀ ਨੁਕਸਾਨ ਕਰਦੇ ਹਨ। ਭੂਚਾਲ ਦਾ ਪ੍ਰਭਾਵ ਇਸਦੀ ਤੀਬਰਤਾ, ​​ਡੂੰਘਾਈ ਅਤੇ ਸਥਾਨ ‘ਤੇ ਨਿਰਭਰ ਕਰਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments