ਹੈਦਰਾਬਾਦ: ਭਾਰਤ ਦੇ ਦੌਰੇ ‘ਤੇ ਆਏ ਮਹਾਨ ਫੁੱਟਬਾਲਰ ਲਿਓਨਲ ਮੈਸੀ ਨੇ ਬੀਤੇ ਦਿਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਦੀ ਟੀਮ ਨਾਲ ਇੱਕ ਪ੍ਰਦਰਸ਼ਨੀ ਮੈਚ ਖੇਡਿਆ। ਉਨ੍ਹਾਂ ਨੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਲਗਭਗ ਇੱਕ ਘੰਟਾ ਬਿਤਾਇਆ, ਜਿੱਥੇ ਉਨ੍ਹਾਂ ਨੇ ਰੇਵੰਤ ਰੈਡੀ-9 ਅਤੇ ਮੈਸੀ ਆਲਸਟਾਰਸ ਵਿਚਕਾਰ ਇੱਕ ਪ੍ਰਦਰਸ਼ਨੀ ਮੈਚ ਖੇਡਿਆ। ਉਨ੍ਹਾਂ ਨੇ ਖੁਦ ਇੱਕ ਗੋਲ ਕੀਤਾ, ਜਿਸ ਨਾਲ ਉਨ੍ਹਾਂ ਦੀ ਟੀਮ ਨੂੰ 4-0 ਦੀ ਬੜ੍ਹਤ ਮਿਲੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮੈਸੀ ਨਾਲ ਮੁਲਾਕਾਤ ਕੀਤੀ।
ਲਿਓਨਲ ਮੈਸੀ ਨੇ ਸ਼ੋਅ ਦੇ ਅੰਤ ਵਿੱਚ ਹੈਦਰਾਬਾਦ ਦੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਵੱਲ ਕੁਝ ਗੇਂਦਾਂ ਵੀ ਮਾਰੀਆਂ ਅਤੇ ਮੈਦਾਨ ਵਿੱਚ ਕਾਫੀ ਦੇਰ ਤੱਕ ਖਿਡਾਰੀਆਂ ਦੇ ਨਾਲ ਫੁੱਟਬਾਲ ਵੀ ਖੇਡਿਆ। ਉਨ੍ਹਾਂ ਨੇ ਪ੍ਰਦਰਸ਼ਨੀ ਮੈਚ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਟਰਾਫੀਆਂ ਵੀ ਭੇਟ ਕੀਤੀਆਂ ਅਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਈਆਂ। ਇਸ ਤੋਂ ਪਹਿਲਾਂ ਇੱਕ ਸੰਗੀਤਕ ਰਾਤ ਤੋਂ ਬਾਅਦ ਲੇਜ਼ਰ ਸ਼ੋਅ ਹੋਇਆ। ਸ਼ੋਅ ਵਿੱਚ ਮੈਸੀ ਅਤੇ ਰਾਹੁਲ ਗਾਂਧੀ ਦੀ ਤਸਵੀਰ ਬਣਾਈ ਗਈ ਸੀ।
ਮੈਚ ਨੂੰ ਵਿਚਾਲੇ ਰੋੋਕ ਕੇ ਲਿਓਨੇਲ ਮੈਸੀ, ਲੁਈਸ ਸੁਆਰੇਜ਼ ਅਤੇ ਰੋਡਰੀਗੋ ਡੀ ਪਾਲ ਦਾ ਸਵਾਗਤ ਕੀਤਾ ਗਿਆ ।ਜਿਵੇਂ ਹੀ ਤਿੰਨੋਂ ਮੈਦਾਨ ਵਿੱਚ ਦਾਖਲ ਹੋਏ, ਸਟੇਡੀਅਮ ਦਰਸ਼ਕਾਂ ਦੀਆਂ ਤਾੜੀਆਂ ਅਤੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੁੱਖ ਮੰਤਰੀ ਰੇਵੰਤ ਰੈਡੀ ਇਹ ਯਕੀਨੀ ਕਰਦੇ ਦਿਖੇ ਕਿ ਮੈਸੀ ਦੇ ਆਲੇ-ਦੁਆਲੇ ਕੋਈ ਬੇਲੋੜੀ ਭੀੜ ਇਕੱਠੀ ਨਾ ਹੋਵੇ , ਜਿਸ ਨਾਲ ਸਟੈਂਡ ਵਿੱਚ ਮੌਜੂਦ ਦਰਸ਼ਕਾਂ ਨੂੰ ਬਿਨਾਂ ਕਿਸੇ ਰੁਕਾਵਟ ਉਨ੍ਹਾਂ ਨੂੰ ਦੇਖਣ ਦਾ ਮੌਕਾ ਮਿ ਲਿਆ। ਮੈਸੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁੱਖ ਮੰਤਰੀ ਅਤੇ ਮੈਦਾਨ ਵਿੱਚ ਮੌਜੂਦ ਬੱਚਿਆਂ ਨਾਲ ਹਲਕ-ਫੁਲਕੀ ਕਿਕ ਅਬਾਊਂਟ ਵਿੱਚ ਹਿੱਸਾ ਲਿਆ ।
ਮੈਸੀ ਨੇ ਵਰਚੁਅਲ ਤੌਰ ‘ਤੇ ਆਪਣੀ ਪ੍ਰਤੀਮਾ ਦਾ ਕੀਤਾ ਉਦਘਾਟਨ , ਸ਼ਾਹਰੁਖ ਖਾਨ ਰਹੇ ਮੌਜੂਦ
ਇਸ ਤੋਂ ਪਹਿਲਾਂ, ਅਰਜਨਟੀਨਾ ਦੇ ਫੁੱਟਬਾਲ ਦਿੱਗਜ ਲਿਓਨਲ ਮੈਸੀ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਪ੍ਰਵੇਸ਼ ਦੁਆਰ, ਵੀ.ਆਈ.ਪੀ. ਰੋਡ ‘ਤੇ ਆਪਣੀ 70 ਫੁੱਟ ਉੱਚੀ ਲੋਹੇ ਦੀ ਮੂਰਤੀ ਦਾ ਉਦਘਾਟਨ ਕੀਤਾ। ਇਹ ਦੁਨੀਆ ਦੇ ਕਿਸੇ ਵੀ ਫੁੱਟਬਾਲਰ ਦੀ ਸਭ ਤੋਂ ਉੱਚੀ ਮੂਰਤੀ ਹੈ। ਇਹ ਮੂਰਤੀ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ ਚਾਰ ਕਿਲੋਮੀਟਰ ਦੱਖਣ ਵਿੱਚ, ਵੀ.ਆਈ.ਪੀ. ਰੋਡ-ਲੇਕ ਟਾਊਨ ਕਰਾਸਿੰਗ ‘ਤੇ ਬਿਗ ਬੇਨ ਕਲਾਕ ਟਾਵਰ ਦੇ ਨੇੜੇ ਸਥਾਪਿਤ ਕੀਤੀ ਗਈ ਹੈ। ਮੈਸੀ, ਜੋ ਇੱਕ ਨਿੱਜੀ ਜੈੱਟ ‘ਤੇ ਭਾਰਤ ਪਹੁੰਚੇ ਸਨ, ਨੇ ਹਯਾਤ ਰੀਜੈਂਸੀ ਹੋਟਲ ਤੋਂ ਕੁਝ ਘੰਟਿਆਂ ਬਾਅਦ ਇਸ ਮੂਰਤੀ ਦਾ ਉਦਘਾਟਨ ਕੀਤਾ।
ਉਹ ਆਪਣੇ ਸਾਥੀਆਂ ਨਾਲ ਉੱਥੇ ਰਹਿ ਰਹੇ ਹਨ, ਜਿਸ ਵਿੱਚ ਕਈ ਇੰਟਰ ਮਿਆਮੀ ਖਿਡਾਰੀ ਸ਼ਾਮਲ ਹਨ। ਉਦਘਾਟਨ ਸਮੇਂ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਮੌਜੂਦ ਸਨ। ਇਹ ਮੂਰਤੀ 2022 ਫੀਫਾ ਵਿਸ਼ਵ ਕੱਪ ਨੂੰ ਫੜੀ ਮੇਸੀ ਦੀ ਫੋਟੋ ਦੀ ਪ੍ਰਤੀਕ੍ਰਿਤੀ ਹੈ। ਕਲਾਕਾਰ ਮਿੰਟੂ ਪਾਲ ਨੇ ਇਸਨੂੰ 40 ਦਿਨਾਂ ਵਿੱਚ ਬਣਾਇਆ। ਪੱਛਮੀ ਬੰਗਾਲ ਦੇ ਫਾਇਰ ਡਿਪਾਰਟਮੈਂਟ ਮੰਤਰੀ ਸੁਜੀਤ ਬੋਸ, ਜਿਨ੍ਹਾਂ ਨੇ ਨਿੱਜੀ ਤੌਰ ‘ਤੇ ਮੂਰਤੀ ਦੀ ਸ਼ੁਰੂਆਤ ਕੀਤੀ ਸੀ, ਨੇ ਦਾਅਵਾ ਕੀਤਾ ਕਿ ਇਹ ਦੁਨੀਆ ਦੇ ਕਿਸੇ ਵੀ ਫੁੱਟਬਾਲਰ ਦੀ ਸਭ ਤੋਂ ਉੱਚੀ ਮੂਰਤੀ ਹੈ।












