Homeਹਰਿਆਣਾਹਰਿਆਣਾ ਦੇ ਰੋਹਤਕ ’ਚ ਸੰਘਣੀ ਧੁੰਦ ਦੇ ਕਾਰਨ 30 ਤੋਂ 35 ਵਾਹਨ...

ਹਰਿਆਣਾ ਦੇ ਰੋਹਤਕ ’ਚ ਸੰਘਣੀ ਧੁੰਦ ਦੇ ਕਾਰਨ 30 ਤੋਂ 35 ਵਾਹਨ ਦਾ ਹੋਇਆ ਐਕਸੀਡੈਂਟ, 2 ਲੋਕਾਂ ਦੀ ਮੌਤ

ਰੋਹਤਕ : ਹਰਿਆਣਾ ਦੇ ਰੋਹਤਕ ਵਿੱਚ ਸੰਘਣੀ ਧੁੰਦ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਨਾਰਨੌਲ ਤੋਂ ਚੰਡੀਗੜ੍ਹ ਜਾਣ ਵਾਲੇ ਰਾਸ਼ਟਰੀ ਰਾਜਮਾਰਗ 152D ‘ਤੇ ਧੁੰਦ ਦੀ ਵਜ੍ਹਾਂ ਕਾਰਨ 30 ਤੋਂ 35 ਵਾਹਨ ਦਾ ਐਕਸੀਡੈਂਟ ਹੋਇਆ ਹੈ। ਇਸ ਐਕਸੀਡੈਂਟ ਵਿੱਚ ਦੋ ਲੋਕਾਂ ਦੀ ਮੌਤ ਅਤੇ 25 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਰੋਹਤਕ ਪੀ.ਜੀ.ਆਈ. ਲਿਆਂਦਾ ਗਿਆ ਹੈ।

ਕਿਵੇਂ ਹੋਇਆ ਹਾਦਸਾ?

ਧੁੰਦ ਦੇ ਕਾਰਨ ਇੱਕ ਟਰੱਕ ਪਲਟ ਗਿਆ, ਅਤੇ ਉਸਦੇ ਪਿੱਛੇ ਆਉਣ ਵਾਲੇ ਵਾਹਨ ਇੱਕ ਤੋਂ ਬਾਅਦ ਇੱਕ ਟਕਰਾ ਗਏ। ਦੇਖਦੀ ਹੀ ਦੇਖਦੇ ਬਹੁਤ ਸਾਰੇ ਵਾਹਨਾ ਦੀ ਟੱਕਰ ਹੋ ਗਈ। ਅਚਾਨਕ ਹੋਏ ਹਾਦਸੇ ਕਾਰਨ ਹਫੜਾ-ਦਫੜੀ ਮਚ ਗਈ, ਹਰ ਪਾਸੇ ਚੀਕਾਂ ਗੂੰਜਣ ਲੱਗ ਪਈਆਂ। ਧੁੰਦ ਕਾਰਨ ਬਚਾਅ ਕਾਰਜਾਂ ਵਿੱਚ ਵੀ ਦੇਰੀ ਹੋਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਦੋ ਲੋਕਾਂ ਦੀ ਮੌਤ ਹੋ ਗਈ

ਰੋਹਤਕ ਪੀ.ਜੀ.ਆਈ. ਦੇ ਡਾਕਟਰ ਕੁੰਦਨ ਮਿੱਤਲ ਨੇ ਦੱਸਿਆ ਕਿ ਧੁੰਦ ਕਾਰਨ ਹਾਈਵੇਅ 152D ‘ਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ ਸਨ। ਪੀਜੀਆਈ ਚ 25 ਲੋਕਾਂ ਨੂੰ ਜ਼ਖਮੀ ਹੋ ਗਏ। ਰਸਤੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। 25 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਸਾਡੇ ਸਟਾਫ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਹੋਰ ਜ਼ਖਮੀਆਂ ਦੇ ਆਉਣ ਦੀ ਉਮੀਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments