Homeਦੇਸ਼ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਮੈਟਰੋ ਸੇਵਾ ਦਾ ਬਦਲਿਆ ਸਮਾਂ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਮੈਟਰੋ ਸੇਵਾ ਦਾ ਬਦਲਿਆ ਸਮਾਂ

ਨਵੀਂ ਦਿੱਲੀ : ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਨਗਰ ਨਿਗਮ (ਐਮ.ਸੀ.ਡੀ.) ਦੇ 12 ਵਾਰਡਾਂ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਅਤੇ ਗਿਣਤੀ ਦੇ ਦਿਨਾਂ ਵਿੱਚ ਆਪਣੇ ਸੇਵਾ ਸਮੇਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਚੋਣ ਡਿਊਟੀ ‘ਤੇ ਲੱਗੇ ਕਰਮਚਾਰੀਆਂ ਦੀ ਆਵਾਜਾਈ ਨੂੰ ਨਿਯਤ ਸਮੇਂ ‘ਤੇ ਯਕੀਨੀ ਬਣਾਉਣ ਲਈ, ਮੈਟਰੋ ਸੇਵਾਵਾਂ ਇਨ੍ਹਾਂ ਦੋਹਾਂ ਦਿਨਾਂ ‘ਤੇ ਸਵੇਰੇ 4 ਵਜੇ ਤੋਂ ਹੀ ਸ਼ੁਰੂ ਹੋ ਜਾਣਗੀਆਂ।

ਦਿੱਲੀ ਮੈਟਰੋ ਦੇ ਪ੍ਰਧਾਨ ਕਾਰਜਕਾਰੀ ਨਿਰਦੇਸ਼ਕ ਅਨੁਜ ਦਿਆਲ ਦੇ ਅਨੁਸਾਰ, ਵੋਟਿੰਗ ਵਾਲੇ ਦਿਨ ਐਤਵਾਰ ਨੂੰ ਮੈਟਰੋ ਸੇਵਾ ਦੀ ਸ਼ੁਰੂਆਤ, ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਹੋਵੇਗੀ। ਸਵੇਰੇ 4 ਵਜੇ ਤੋਂ 6 ਵਜੇ ਤੱਕ ਟ੍ਰੇਨਾਂ 30 ਮਿੰਟਾਂ ਦੇ ਵਕਫੇ ‘ਤੇ ਚੱਲਣਗੀਆਂ। ਉਸ ਤੋਂ ਬਾਅਦ, ਰੈਗੂਲਰ ਸਮਾਂ ਸਾਰਣੀ ‘ਤੇ ਮੈਟਰੋ ਸੇਵਾਵਾਂ ਜਾਰੀ ਰਹਿਣਗੀਆਂ। ਡਿਊਟੀ ਤੋਂ ਦੇਰ ਨਾਲ ਪਰਤਣ ਵਾਲੇ ਕਰਮਚਾਰੀਆਂ ਦੀ ਸਹੂਲਤ ਲਈ, ਸਾਰੇ ਟਰਮੀਨਲ ਸਟੇਸ਼ਨਾਂ ਤੋਂ ਆਖਰੀ ਟਰੇਨ ਸੇਵਾ ਆਮ ਰਾਤ 11 ਵਜੇ ਦੀ ਬਜਾਏ, ਰਾਤ 11:30 ਵਜੇ ਸਾਰੀਆਂ ਲਾਈਨਾਂ ਤੋਂ ਰਵਾਨਾ ਹੋਵੇਗੀ।

ਇਸੇ ਤਰ੍ਹਾਂ ਵੋਟਾਂ ਦੀ ਗਿਣਤੀ ਵਾਲੇ ਦਿਨ 3 ਦਸੰਬਰ ਨੂੰ ਵੀ ਸਵੇਰੇ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਵੇਗੀ। ਦਿੱਲੀ ਨਗਰ ਨਿਗਮ (ਐਮਸੀਡੀ) ਦੇ 12 ਖਾਲੀ ਵਾਰਡਾਂ ਲਈ 30 ਨਵੰਬਰ ਨੂੰ ਹੋਣ ਵਾਲੀ ਬਹੁ-ਚਰਚਿਤ ਜ਼ਿਮਨੀ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ। ਰਾਜ ਚੋਣ ਕਮਿਸ਼ਨਰ ਵਿਜੇ ਦੇਵ ਮੁਤਾਬਕ, ਵੋਟਾਂ 30 ਨਵੰਬਰ ਐਤਵਾਰ ਨੂੰ ਪੈਣਗੀਆਂ ਅਤੇ ਗਿਣਤੀ 3 ਦਸੰਬਰ (ਬੁੱਧਵਾਰ) ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਦੀ ਪ੍ਰਕਿਰਿਆ ਪਹਿਲਾਂ ਹੀ 3 ਨਵੰਬਰ ਨੂੰ ਸ਼ੁਰੂ ਹੋ ਕੇ 10 ਨਵੰਬਰ ਨੂੰ ਸਮਾਪਤ ਹੋ ਚੁੱਕੀ ਹੈ।

ਐਮ.ਸੀ.ਡੀ. ਦੇ 12 ਵਾਰਡਾਂ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਫਰਵਰੀ 2025 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਵੋਟਰ ਸੂਚੀ ਅਨੁਸਾਰ, ਲਗਭਗ ਸੱਤ ਲੱਖ ਵੋਟਰ ਵੋਟ ਪਾਉਣਗੇ। ਵੋਟਾਂ ਲਈ 580 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸਭ ਤੋਂ ਵੱਧ 55 ਪੋਲਿੰਗ ਸਟੇਸ਼ਨ ਸ਼ਾਲੀਮਾਰ ਬਾਗ ਬੀ ਵਾਰਡ ਵਿੱਚ ਬਣਾਏ ਜਾਣਗੇ, ਜਿੱਥੋਂ ਸੀਐਮ ਰੇਖਾ ਗੁਪਤਾ ਪਹਿਲਾਂ ਕੌਂਸਲਰ ਸਨ, ਉਸ ਵਾਰਡ ਵਿੱਚ ਬਣਾਏ ਜਾਣਗੇ। ਦੱਸ ਦੇਈਏ ਕਿ 30 ਨਵੰਬਰ ਨੂੰ ਸਵੇਰੇ 07:30 ਵਜੇ ਤੋਂ ਸ਼ਾਮ 05:30 ਵਜੇ ਤੱਕ ਸਬੰਧਤ ਵਾਰਡ ਦੇ ਵੋਟਰ ਵੋਟ ਪਾ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments