Homeਹੈਲਥਇਸਬਗੋਲ ਦਾ ਸੇਵਨ ਕਰਨ ਨਾਲ ਦੂਰ ਹੁੰਦਿਆ ਹਨ ਇਹ ਬਿਮਾਰਿਆਂ

ਇਸਬਗੋਲ ਦਾ ਸੇਵਨ ਕਰਨ ਨਾਲ ਦੂਰ ਹੁੰਦਿਆ ਹਨ ਇਹ ਬਿਮਾਰਿਆਂ

Health News : ਆਯੁਰਵੈਦ ਵਿੱਚ ਇਸਬਗੋਲ ਨੂੰ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਪਲਾਂਟੇਗੋ ਓਵਾਟਾ ਨਾਮ ਦੇ ਬੂਟੇ ਦੇ ਬੀਜਾਂ ਦੀ ਭੂਸੀ ਹੁੰਦੀ ਹੈ। ਇਸਨੂੰ ਲੋਕ ਅਕਸਰ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਇਸਤੇਮਾਲ ਕਰਦੇ ਹਨ, ਪਰ ਇਸਦੇ ਫਾਇਦੇ ਸਿਰਫ ਹਾਜ਼ਮੇ ਤੱਕ ਸੀਮਤ ਨਹੀਂ ਹਨ। ਸਭ ਤੋਂ ਪਹਿਲਾਂ ਇਸਦੇ ਫਾਇਦਿਆਂ ਬਾਰੇ ਗੱਲ ਕਰਦੇ ਹਾਂ। ਇਸਬਗੋਲ ਵਿੱਚ ਫਾਈਬਰ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਇਸ ਲਈ ਇਹ ਪਾਚਨ ਤੰਤਰ ਨੂੰ ਮਜਬੂਤ ਬਣਾਉਂਦਾ ਹੈ। ਜੇਕਰ ਕਿਸੇ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਇਸਬਗੋਲ ਦਾ ਨਿਯਮਿਤ ਸੇਵਨ ਮਲ ਤਿਆਗ ਨੂੰ ਆਸਾਨ ਬਣਾਉਂਦਾ ਹੈ ਅਤੇ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ।

ਕਿਵੇਂ ਕਰੀਏ ਇਸਬਗੋਲ ਦਾ ਸੇਵਨ

ਇਸਬਗੋਲ ਨੂੰ ਕਈ ਤਰੀਕਿਆਂ ਨਾਲ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸਨੂੰ ਦਹੀਂ ਜਾਂ ਪਾਣੀ ਵਿੱਚ ਮਿਲਾ ਕੇ ਖਾਣ ਨਾਲ ਦਸਤ ਤੋਂ ਵੀ ਰਾਹਤ ਮਿਲ ਸਕਦੀ ਹੈ।

ਇਸਬਗੋਲ ਦੇ ਫਾਇਦੇ:

  1. ਦਿਲ-

ਇਹ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਮੌਜੂਦ ਫਾਈਬਰ ਸਰੀਰ ਵਿੱਚੋਂ ਮਾੜੇ ਕੋਲੈਸਟ੍ਰੋਲ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਫ਼ਾਇਦੇਮੰਦ ਹੈ।

  1. ਭਾਰ ਘਟਾਉਣਾ –

ਵਜ਼ਨ ਘਟਾਉਣ ਵਾਲਿਆਂ ਲਈ ਇਸਬਗੋਲ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਨੂੰ ਸਵੇਰੇ ਖਾਲੀ ਪੇਟ ਪਾਣੀ ਜਾਂ ਨਿੰਬੂ ਪਾਣੀ ਨਾਲ ਲੈਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਓਵਰਈਟਿੰਗ ਤੋਂ ਬਚਿਆ ਜਾ ਸਕਦਾ ਹੈ। ਇਹ ਸਰੀਰ ਵਿੱਚੋਂ ਟੌਕਸਿਨ ਕੱਢਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਜਿਗਰ ਵੀ ਤੰਦਰੁਸਤ ਰਹਿ ਸਕਦਾ ਹੈ।

  1. ਸਕਿੰਨ –

ਸਕਿੰਨ ਅਤੇ ਵਾਲਾਂ ਲਈ ਵੀ ਇਸਦੇ ਫਾਇਦੇ ਹਨ। ਇਹ ਸਰੀਰ ਨੂੰ ਅੰਦਰੋਂ ਸਾਫ ਕਰਦਾ ਹੈ, ਜਿਸ ਨਾਲ ਚਮੜੀ ‘ਤੇ ਚਮਕ ਆਉਂਦੀ ਹੈ ਅਤੇ ਮੁਹਾਂਸੇ ਘਟਦੇ ਹਨ। ਇਹ ਸਰੀਰ ਵਿੱਚ ਨਮੀ ਬਣਾਈ ਰੱਖਦਾ ਹੈ, ਜਿਸ ਨਾਲ ਰੁਸੀ ਅਤੇ ਵਾਲਾਂ ਝੜਨ ਦੀ ਸਮੱਸਿਆ ਵਿੱਚ ਵੀ ਮਦਦ ਮਿਲ ਸਕਦੀ ਹੈ।

  1. ਬਵਾਸੀਰ –

ਬਵਾਸੀਰ ਅਤੇ ਗੈਸ ਦੀ ਸਮੱਸਿਆ ਵਿੱਚ ਵੀ ਇਸਬਗੋਲ ਫ਼ਾਇਦੇਮੰਦ ਹੈ। ਇਹ ਮਲ ਨੂੰ ਨਰਮ ਬਣਾਉਂਦਾ ਹੈ, ਜਿਸ ਨਾਲ ਦਰਦ ਅਤੇ ਸੋਜ ਵਿੱਚ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਹੈ, ਤਾਂ ਦੁੱਧ ਨਾਲ ਇਸਦਾ ਸੇਵਨ ਕਰਨ ਨਾਲ ਆਰਾਮ ਮਿਲ ਸਕਦਾ ਹੈ।

ਗਰਭਵਤੀ ਔਰਤਾਂ ਜਾਂ ਜਿਨ੍ਹਾਂ ਨੂੰ ਕਿਸੇ ਦਵਾਈ ਤੋਂ ਐਲਰਜੀ ਹੈ, ਉਨ੍ਹਾਂ ਨੂੰ ਇਹਦਾ ਸੇਵਨ ਡਾਕਟਰ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments