Life-Style : ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਰੱਖੀ ਹਰ ਇੱਕ ਚੀਜ਼ ਦਾ ਅਸਰ ਤੁਹਾਡੀ ਜ਼ਿੰਦਗੀ ‘ਤੇ ਪੈਂਦਾ ਹੈ। ਇਹ ਚੀਜ਼ਾਂ ਵੱਖ-ਵੱਖ ਊਰਜਾ ਲੈ ਕੇ ਆਉਂਦੀਆਂ ਹਨ। ਜੇਕਰ ਸਹੀ ਥਾਂ ‘ਤੇ ਸਹੀ ਚੀਜ਼ਾਂ ਰੱਖੀਆਂ ਹੋਣ ਤਾਂ ਇਸ ਨਾਲ ਘਰ ਦੇ ਅੰਦਰ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਨਾਲ ਤੁਹਾਡੀ ਜ਼ਿੰਦਗੀ ਖੁਸ਼ਹਾਲ ਬਣਦੀ ਹੈ। ਪਰ ਜੇਕਰ ਕਿਸੇ ਚੀਜ਼ ਨੂੰ ਗਲਤ ਯਾਨੀ ਉਸਦੇ ਉਲਟ ਦਿਸ਼ਾ ਵਿੱਚ ਰੱਖ ਦਿੱਤਾ ਜਾਵੇ ਤਾਂ ਇਸ ਨਾਲ ਨਕਾਰਾਤਮਕ ਊਰਜਾ ਵੱਧ ਸਕਦੀ ਹੈ। ਇਸੇ ਤਰ੍ਹਾਂ ਘਰ ਵਿੱਚ ਕੁਝ ਪੌਦੇ ਰੱਖਣਾ ਚੰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਪਲਾਂਟਸ ਨੂੰ ਲੱਕੀ ਪਲਾਂਟ ਕਹਿੰਦੇ ਹਨ ਜੋ ਘਰ ਵਿੱਚ ਧਨ, ਦੌਲਤ ਅਤੇ ਖੁਸ਼ਹਾਲੀ ਲੈ ਕੇ ਆਉਂਦੇ ਹਨ। ਅਸੀਂ ਤੁਹਾਨੂੰ 5 ਅਜਿਹੇ ਪੌਦਿਆਂ ਬਾਰੇ ਦੱਸ ਰਹੇ ਹਾਂ ਜੋ ਘਰ ਵਿੱਚ ਧਨ-ਸਮ੍ਰਿੱਧੀ ਲਿਆਉਂਦੇ ਹਨ। ਤੁਹਾਨੂੰ ਇਹ ਲੱਕੀ ਪੌਦੇ ਘਰ ਦੇ ਅੰਦਰ ਜ਼ਰੂਰ ਲਗਾਉਣੇ ਚਾਹੀਦੇ ਹਨ।
ਧਨ-ਦੌਲਤ ਲਿਆਉਣ ਵਾਲਾ ਲੱਕੀ ਪਲਾਂਟ
ਮਨੀ ਪਲਾਂਟ – ਘਰ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਦਿੰਦਾ ਏ ਹਰਾ ਭਰਾ ਮਨੀ ਪਲਾਂਟ ਦਾ ਬੂਟਾ। ਮਨੀ ਪਲਾਂਟ ਲਾਉਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਅਤੇ ਧਨ-ਸੰਪੱਤੀ ਆਉਂਦੀ ਹੈ। ਸਿਹਤ ਲਈ ਵੀ ਮਨੀ ਪਲਾਂਟ ਚੰਗਾ ਮੰਨਿਆ ਜਾਂਦਾ ਹੈ। ਮਨੀ ਪਲਾਂਟ ਘਰ ਦੀ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਘਰ ਦੇ ਅੰਦਰ ਮਨੀ ਪਲਾਂਟ ਆਸਾਨੀ ਨਾਲ ਲੰਬਾ ਚੱਲਦਾ ਹੈ। ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਅੱਜ ਹੀ ਖਰੀਦ ਲਿਆਓ।
ਬੈਂਬੂ ਪਲਾਂਟ – ਬੈਂਬੂ ਯਾਨੀ ਬਾਂਸ ਦਾ ਪੌਦਾ। ਬੈਂਬੂ ਪਲਾਂਟ ਲਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਬਾਂਸ ਦਾ ਪੌਦਾ ਲਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਣ ਲੱਗਦੀ ਹੈ। ਬੈਂਬੂ ਨੂੰ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੁਸੀਂ ਇਸਨੂੰ ਘਰ ਦੀ ਬਾਲਕੋਨੀ ਜਾਂ ਅੰਦਰ ਕਿਤੇ ਵੀ ਲਾ ਸਕਦੇ ਹੋ। ਪਾਣੀ ਵਿੱਚ ਵੀ ਇਹ ਪੌਦਾ ਚੰਗਾ ਗਰੋ ਹੁੰਦਾ ਹੈ।
ਚਿੱਟਾ ਪਲਾਸ਼ – ਇਸ ਪੌਦੇ ਨੂੰ ਮਾਤਾ ਲਕਸ਼ਮਣਾ ਦਾ ਬੂਟਾ ਵੀ ਆਖਿਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਪਲਾਸ਼ ਦੇ ਫੁੱਲ ਮਾਤਾ ਲਕਸ਼ਮੀ ‘ਤੇ ਚੜ੍ਹਾਉਣ ਨਾਲ ਮਾਂ ਖੁਸ਼ ਹੁੰਦੀ ਹੈ। ਇਸ ਬੂਟੇ ਨੂੰ ਘਰ ਵਿੱਚ ਲਾਉਣ ਨਾਲ ਧੰਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਪਰਿਵਾਰ ਦੇ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ। ਇਸ ਬੂਟੇ ਨੂੰ ਵੱਡੇ ਸਾਈਜ਼ ਦੇ ਗਮਲੇ ਵਿੱਚ ਲਾਓ।
ਸਨੇਕ ਪਲਾਂਟ- ਲੱਕੀ ਪਲਾਂਟ ਦੀ ਲਿਸਟ ਵਿੱਚ ਸਨੇਕ ਪਲਾਂਟ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਬਹੁਤ ਘੱਟ ਮੇਂਟੇਨੈਂਸ ਵਿੱਚ ਹੀ ਇਹ ਪੌਦਾ ਆਸਾਨੀ ਨਾਲ ਵੱਡਾ ਹੋ ਜਾਂਦਾ ਹੈ। ਸਨੇਕ ਪਲਾਂਟ ਇਨਡੋਰ ਪਲਾਂਟ ਹੈ ਜਿਸਦੇ ਲਈ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਘਰ ਦੇ ਅੰਦਰ ਸਨੇਕ ਪਲਾਂਟ ਲਾਉਣ ਨਾਲ ਹਵਾ ਸ਼ੁੱਧ ਹੁੰਦੀ ਹੈ। ਇਸ ਨਾਲ ਘਰ ਵਿੱਚ ਆਕਸੀਜਨ ਦਾ ਲੈਵਲ ਵੀ ਵੱਧਦਾ ਹੈ। ਇਸ ਪੌਦੇ ਨੂੰ ਘਰ ਵਿੱਚ ਲਾਉਣ ਨਾਲ ਸੁੱਖ-ਸ਼ਾਂਤੀ ਰਹਿੰਦੀ ਹੈ।
ਜੇਡ ਪਲਾਂਟ – ਕ੍ਰਾਸੁਲਾ ਪੌਦਾ, ਜਿਸਨੂੰ ਜੇਡ ਪਲਾਂਟ ਵੀ ਕਿਹਾ ਜਾਂਦਾ ਹੈ, ਘਰ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਵੀ ਜੇਡ ਪੌਦਾ ਲਗਾਇਆ ਜਾਂਦਾ ਹੈ, ਦੇਵੀ ਲਕਸ਼ਮੀ ਆਪਣਾ ਆਸ਼ੀਰਵਾਦ ਦਿੰਦੀ ਹੈ। ਇਹ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ ਅਤੇ ਦੌਲਤ ਨੂੰ ਆਕਰਸ਼ਿਤ ਕਰਦਾ ਹੈ। ਤੁਸੀਂ ਇਸਨੂੰ ਪ੍ਰਵੇਸ਼ ਦੁਆਰ ਦੇ ਸੱਜੇ ਪਾਸੇ ਰੱਖ ਸਕਦੇ ਹੋ।











