ਪੰਜਾਬ : ਪੰਜਾਬੀ ਅਦਾਕਾਰ-ਗਾਇਕ ਰਾਜਵੀਰ ਜਵੰਦਾ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ । ਅੰਤਿਮ ਸਸਕਾਰ ਲੁਧਿਆਣਾ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਕੀਤਾ ਗਿਆ । ਗਾਇਕ ਦੀ ਦੇਹ ਨੂੰ ਮੋਹਾਲੀ ਦੇ ਸੈਕਟਰ 71 ਸਥਿਤ ਉਨ੍ਹਾਂ ਦੇ ਘਰ ‘ਤੇ ਜਨਤਕ ਦਰਸ਼ਨਾਂ ਲਈ ਰੱਖਿਆ ਗਿਆ , ਜਿੱਥੇ ਪ੍ਰਸ਼ੰਸਕ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਪੰਜਾਬੀ ਅਦਾਕਾਰ-ਗਾਇਕ ਰਾਜਵੀਰ ਜਵੰਦਾ ਦਾ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ 11 ਦਿਨ ਬਾਅਦ ਦੇਹਾਂਤ ਹੋ ਗਿਆ। ਜਵੰਦਾ ਦੀ ਦੇਹ ਬੀਤੇ ਦਿਨ ਮੋਹਾਲੀ ਦੇ ਸੈਕਟਰ 71 ਸਥਿਤ ਉਨ੍ਹਾਂ ਦੇ ਘਰ ‘ਤੇ ਜਨਤਕ ਦਰਸ਼ਨਾਂ ਲਈ ਰੱਖੀ ਗਈ ਸੀ ਤਾਂ ਜੋ ਪ੍ਰਸ਼ੰਸਕ ਅਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ। ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਬੀਤੀ ਦੇਰ ਰਾਤ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਲਿਆਂਦਾ ਗਿਆ, ਜਿੱਥੇ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।












