Health News : ਦਿਲ ਦੀ ਸਿਹਤ ਅੱਜ ਹਰ ਉਮਰ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਵਧਦੇ ਕੋਲੈਸਟ੍ਰੋਲ ਅਤੇ ਗਲਤ ਲਾਈਫਸਟਾਈਲ ਕਰਕੇ ਦਿਲ ਦੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਪਰ ਕੁਝ ਆਸਾਨ ਉਪਾਅ ਵੀ ਹਨ, ਜਿਵੇਂ ਰੋਜ਼ਾਨਾ ਕੁਝ ਖਾਸ ਫਲਾਂ ਦਾ ਸੇਵਨ। ਇਹ ਫਲ ਨਾ ਸਿਰਫ਼ ਦਿਲ ਦੀ ਰਾਖੀ ਕਰਦੇ ਹਨ ਸਗੋਂ ਖਰਾਬ LDL ਕੋਲੈਸਟ੍ਰੋਲ ਨੂੰ ਵੀ ਘਟਾਉਂਦੇ ਹਨ। ਆਓ ਜਾਣਦੇ ਹਾਂ ਉਹ 6 ਫਲ ਜੋ ਤੁਹਾਡੇ ਦਿਲ ਲਈ ਬਹੁਤ ਜ਼ਰੂਰੀ ਹਨ।
ਸੇਬ
ਸੇਬ ਨੂੰ ਹਮੇਸ਼ਾ ਤੋਂ ਦਿਲ ਦੇ ਲਈ ਫਾਇਦੇਮੰਦ ਮੰਨਿਆ ਗਿਆ ਹੈ। ਇਹ ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ LDL ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਇੱਕ ਸੇਬ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
ਅਨਾਰ
ਅਨਾਰ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਲ ਦੀਆਂ ਨਾੜਾਂ ਨੂੰ ਤੰਦਰੁਸਤ ਰੱਖਦੇ ਹਨ। ਇਹ ਖ਼ਰਾਬ ਕੋਲੈਸਟਰੌਲ ਨੂੰ ਘਟਾ ਕੇ ਬਲੱਡ ਫਲੋ ਨੂੰ ਸੁਧਾਰਦੇ ਹਨ। ਅਨਾਰ ਦਾ ਜੂਸ ਜਾਂ ਦਾਣੇ ਰੋਜ਼ਾਨਾ ਖਾਣ ਨਾਲ ਦਿਲ ਮਜ਼ਬੂਤ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।
ਕੇਲਾ
ਕੇਲੇ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਰੱਖਦਾ ਹੈ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਂਦਾ ਹੈ।
ਅੰਗੂਰ
ਅੰਗੂਰ ਵਿੱਚ ਪੌਲੀਫੇਨੋਲ ਅਤੇ ਫਲੇਵੋਨੋਇਡ ਹੁੰਦੇ ਹਨ ਜੋ ਦਿਲ ਨੂੰ ਮਜ਼ਬੂਤ ਕਰਦੇ ਹਨ। ਇਹ ਖੂਨ ਦੀਆਂ ਨਾੜੀਆਂ ਨੂੰ ਸਾਫ਼ ਰੱਖਦੇ ਹਨ ਅਤੇ ਖ਼ਰਾਬ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਂਦੇ ਹਨ।
ਪਪੀਤਾ
ਪਪੀਤਾ ਇੱਕ ਅਜਿਹਾ ਫਲ ਹੈ ਜੋ ਦਿਲ ਲਈ ਬਹੁਤ ਫਾਇਦੇ ਦਿੰਦਾ ਹੈ। ਇਸ ਵਿੱਚ ਵਿਟਾਮਿਨ C ਅਤੇ ਫਾਈਬਰ ਹੁੰਦੇ ਹਨ, ਜੋ LDL ਕੋਲੈਸਟਰੋਲ ਨੂੰ ਘਟਾਉਂਦੇ ਹਨ। ਨਾਲ ਹੀ, ਪਪੀਤੇ ਦਾ ਸੇਵਨ ਬਲੱਡ ਸਰਕੂਲੇਸ਼ਨ ਨੂੰ ਵੀ ਬਿਹਤਰ ਬਣਾਉਂਦਾ ਹੈ।
ਸੰਤਰਾ
ਸੰਤਰੇ ‘ਚ ਵਿਟਾਮਿਨ C ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਨਾ ਸਿਰਫ਼ ਇਮਿਊਨਿਟੀ ਵਧਾਉਂਦਾ ਹੈ, ਸਗੋਂ ਦਿਲ ਦੀ ਧੜਕਣ ਨੂੰ ਵੀ ਸਹੀ ਰੱਖਦਾ ਹੈ। ਰੋਜ਼ਾਨਾ ਸੰਤਰਾ ਖਾਣ ਨਾਲ LDL ਘੱਟਦਾ ਹੈ ਅਤੇ HDL ਯਾਨੀ ਚੰਗਾ ਕੋਲੈਸਟਰੋਲ ਵੱਧਦਾ ਹੈ।











