ਪੰਜਾਬ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਤੋਂ ਬਾਅਦ ਹੁਣ ਸਾਊਥ ਵਿੱਚ ਐਂਟਰੀ ਕਰ ਲਈ ਹੈ। ਦਿਲਜੀਤ ਦੋਸਾਂਝ ਨੇ ਪ੍ਰਸਿੱਧ ਫਿਲਮ “ਕਾਂਤਾਰਾ: ਚੈਪਟਰ 1” ਵਿੱਚ ਐਂਟਰੀ ਕਰਦੇ ਹੋਏ ਇਸ ਵਿੱਚ ਇੱਕ ਗੀਤ ਗਾਇਆ ਹੈ। ਹੋਮਬੇਲ ਫਿਲਮਜ਼ ਦੀ “ਕਾਂਤਾਰਾ: ਚੈਪਟਰ 1” ਆਖਰਕਾਰ ਵੱਡੇ ਪਰਦੇ ‘ਤੇ ਆ ਗਈ ਹੈ ਅਤੇ ਸਫ਼ਲਤਾ ਦੀ ਉੱਚਾਈਆਂ ਨੂੰ ਛੂਹ ਰਹੀ ਹੈ।
ਇਹ ਪਹਿਲਾਂ ਤੋਂ ਹੀ ਸਾਲ ਦੀ ਸਭ ਤੋਂ ਵੱਡੀ ਫਿਲਮ ਕਹੀ ਜਾ ਰਹੀ ਹੈ , ਜਿਸ ਨੇ ਰਿਕਾਰਡ ਤੋੜਦੇ ਹੋਏ ਅਤੇ ਨਵੇਂ ਮਾਪਦੰਡ ਸਥਾਪਤ ਕਰਦੇ ਹੋਏ , ਦਰਸ਼ਕਾਂ ,ਮਸ਼ਹੂਰ ਹਸਤੀਆਂ ਅਤੇ ਮੀਡੀਆ ਤੋਂ ਅਥਾਹ ਪਿਆਰ ਹਾਸਲ ਕੀਤਾ ਹੈ । “ਰਿਬੇਲ” ਗੀਤ ਗਾਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗਾਣੇ ਦੀ ਸ਼ੂਟਿੰਗ ਦੀਆਂ ਕੁਝ ਫੋਟੋਆਂ ਸਾਂਝੀਆਂ ਕਰਕੇ ਆਪਣੇ ਪਿਆਰ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ‘ਤੇ “ਰਿਬੇਲ” ਗੀਤ ਦੇ ਕੁਝ ਬੀ.ਟੀ.ਐਸ. ਸਟਿਲ ਸਾਂਝੇ ਕੀਤੇ। ਗਾਇਕ ਦਿਲਜੀਤ ਇੱਕ ਵੱਖਰੇ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਲੋਕ ਉਨ੍ਹਾਂ ਦੇ ਨਵੇਂ ਲੁੱਕ ਨੂੰ ਪਸੰਦ ਕਰ ਰਹੇ ਹਨ। ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਕੰਤਾਰਾ ਚੈਪਟਰ 1 ਵਿੱਚ “ਰਿਬੇਲ” ਗੀਤ ਨੂੰ ਆਪਣੀ ਆਵਾਜ਼ ਦੇ ਕੇ ਖੁਸ਼ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 2 ਅਕਤੂਬਰ ਨੂੰ ਦੁਨੀਆ ਭਰ ਵਿੱਚ ਕੰਨੜ, ਹਿੰਦੀ, ਤੇਲਗੂ, ਮਲਿਆਲਮ, ਤਾਮਿਲ, ਬੰਗਾਲੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ ਹੈ। ਇਹ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿੰਦੇ ਹੋਏ ਭਾਸ਼ਾਵਾਂ ਅਤੇ ਖੇਤਰਾਂ ਦੀਆਂ ਦਰਸ਼ਕਾਂ ਤੱਕ ਪਹੁੰਚੇਗੀ। ਫਿਲਮ ਪਹਿਲਾਂ ਹੀ ਚਾਰ ਦਿਨਾਂ ਵਿੱਚ ₹200 ਕਰੋੜ ਦੀ ਕਮਾਈ ਕਰ ਚੁੱਕੀ ਹੈ।











