ਸੁਪੌਲ: ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਤ੍ਰਿਵੇਣੀਗੰਜ ਥਾਣਾ ਖੇਤਰ ਵਿੱਚ ਸਥਿਤ ਮਿਰਜਬਾ ਸਰਕਾਰੀ ਮਿਡਲ ਸਕੂਲ ਵਿੱਚ ਬੀਤੇ ਦਿਨ ਮਿਡ-ਡੇ-ਮੀਲ ਖਾਣ ਤੋਂ ਬਾਅਦ 94 ਬੱਚੇ ਬਿਮਾਰ ਹੋ ਗਏ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸਕੂਲ ‘ਚ ਮਿਡ-ਡੇ-ਮੀਲ ਖਾਣ ਦੇ ਕੁਝ ਸਮੇਂ ਬਾਅਦ ਬੱਚਿਆਂ ਨੂੰ ਚੱਕਰ ਆਉਣਾ, ਘਬਰਾਹਟ ਅਤੇ ਬੇਚੈਨੀ ਦੀ ਸ਼ਿਕਾਇਤ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਸਾਰੇ ਬਿਮਾਰ ਬੱਚਿਆਂ ਨੂੰ ਇਲਾਜ ਲਈ ਤ੍ਰਿਵੇਣੀਗੰਜ ਉਪ ਮੰਡਲ ਹਸਪਤਾਲ ਲੈ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਤ੍ਰਿਵੇਣੀਗੰਜ ਦੇ ਉਪਮੰਡਲ ਅਧਿਕਾਰੀ ਅਭਿਸ਼ੇਕ ਕੁਮਾਰ, ਉਪਮੰਡਲ ਪੁਲਿਸ ਅਧਿਕਾਰੀ ਵਿਭਾਸ਼ ਕੁਮਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਸਪਤਾਲ ਪੁੱਜੇ ਅਤੇ ਬੱਚਿਆਂ ਦੇ ਇਲਾਜ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਾਕਟਰਾਂ ਨੇ ਸਾਰੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਰਮਲ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।












