Homeਦੇਸ਼ਓਡੀਸ਼ਾ ਦੇ ਰਾਉਰਕੇਲਾ 'ਚ 9 ਸੀਟਰ ਜ਼ਹਾਜ ਹੋਇਆ ਹਾਦਸਾਗ੍ਰਸਤ, 6 ਲੋਕ ਜ਼ਖ਼ਮੀ

ਓਡੀਸ਼ਾ ਦੇ ਰਾਉਰਕੇਲਾ ‘ਚ 9 ਸੀਟਰ ਜ਼ਹਾਜ ਹੋਇਆ ਹਾਦਸਾਗ੍ਰਸਤ, 6 ਲੋਕ ਜ਼ਖ਼ਮੀ

ਭੁਵਨੇਸ਼ਵਰ : ਓਡੀਸ਼ਾ ਦੇ ਰਾਉਰਕੇਲਾ ਵਿੱਚ ਅੱਜ ਇੱਕ ਵੱਡਾ ਹਾਦਸਾ ਹੋਇਆ। ਰਘੁਨਾਥਪਾਲੀ ਇਲਾਕੇ ਦੇ ਜਲਦਾ ਏ ਬਲਾਕ ਦੇ ਨੇੜੇ ਇੱਕ 9 ਸੀਟਰ ਜ਼ਹਾਜ ਕ੍ਰੈਸ਼ ਹੋ ਗਿਆ। ਹਾਦਸੇ ਦੇ ਸਮੇਂ ਵਿਮਾਨ ਵਿੱਚ ਕੁੱਲ ਛੇ ਲੋਕ ਸਵਾਰ ਸਨ। ਇਨ੍ਹਾਂ ਵਿੱਚ ਚਾਰ ਯਾਤਰੀ ਅਤੇ ਦੋ ਕ੍ਰੂ ਮੈਂਬਰ ਸਨ। ਸਾਰੇ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸੂਤਰਾਂ ਦੇ ਅਨੁਸਾਰ, ਵਨ ਏਅਰ ਦਾ ਜਹਾਜ਼ ਰੁੜਕੇਲਾ ਤੋਂ ਭੁਵਨੇਸ਼ਵਰ ਜਾ ਰਿਹਾ ਸੀ ਅਤੇ ਉਡਾਣ ਭਰਨ ਤੋਂ ਲਗਭਗ 10 ਕਿਲੋਮੀਟਰ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਅਤੇ ਸਾਰੇ ਯਾਤਰੀ ਜ਼ਖਮੀ ਹੋ ਗਏ।

ਤਕਨੀਕੀ ਨੁਕਸ ਕਾਰਨ ਹੋਇਆ ਜਹਾਜ਼ ਹਾਦਸਾਗ੍ਰਸਤ

ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਵਿੱਚ ਤਕਨੀਕੀ ਖ਼ਰਾਬੀ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਜਿਵੇਂ ਹੀ ਪਾਇਲਟ ਨੂੰ ਜਹਾਜ਼ ਵਿੱਚ ਕੋਈ ਸਮੱਸਿਆ ਮਹਿਸੂਸ ਹੋਈ, ਉਸਨੇ ਜਹਾਜ਼ ਨੂੰ ਇੱਕ ਖੇਤ ਵਿੱਚ ਕਰੈਸ਼-ਲੈਂਡ ਕਰਨ ਦਾ ਫੈਸਲਾ ਕੀਤਾ। ਪਾਇਲਟ ਨੇ ਸਮਝਦਾਰੀ ਨਾਲ ਕੰਮ ਕਰਦੇ ਹੋਏ ਜਹਾਜ਼ ਨੂੰ ਇੱਕ ਖੇਤ ਵਿੱਚ ਉਤਾਰਿਆ ਲਿਆ। ਪਰ ਇਸ ਦੌਰਾਨ ਪਲੈਨ ਵਿੱਚ ਪਾਇਲਟ ਸਮੇਤ ਯਾਤਰੀਆਂ ਨੂੰ ਕਾਫ਼ੀ ਸੱਟਾ ਲੱਗੀਆਂ ਹਨ।

ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਾਦਸੇ ਤੋਂ ਬਾਅਦ ਦੀ ਵੀਡੀਓ ਵਿੱਚ ਜ਼ਖਮੀ ਯਾਤਰੀ ਜ਼ਮੀਨ ‘ਤੇ ਪਏ ਦਿਖਾਈ ਦੇ ਰਹੇ ਹਨ। ਨੇੜਲੇ ਲੋਕ ਯਾਤਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਦਸੇ ਵਿੱਚ ਪਾਇਲਟ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਫਾਇਰਫਾਈਟਰ ਮੌਕੇ ‘ਤੇ ਮੌਜੂਦ ਹਨ। ਜਹਾਜ਼ ਨੂੰ ਕੈਪਟਨ ਨਵੀਨ ਅਤੇ ਕੈਪਟਨ ਸ਼੍ਰੀਵਾਸਤਵ ਉਡਾ ਰਹੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments