Homeਹਰਿਆਣਾਹਰਿਆਣਾ ਦੇ 71 ਸ਼ਹਿਰਾਂ 'ਚ ਬਣਾਏ ਜਾਣਗੇ 849 ਨਵੇਂ ਸੈਕਟਰ

ਹਰਿਆਣਾ ਦੇ 71 ਸ਼ਹਿਰਾਂ ‘ਚ ਬਣਾਏ ਜਾਣਗੇ 849 ਨਵੇਂ ਸੈਕਟਰ

ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ,ਸੋਮਵਾਰ ਨੂੰ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਵਜੋਂ 2,23,658.17 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਪਿਛਲੇ ਬਜਟ ਨਾਲੋਂ 10.28 ਪ੍ਰਤੀਸ਼ਤ ਵੱਧ ਹੈ। ਸੈਣੀ ਨੇ ਆਪਣਾ ਬਜਟ ਭਾਸ਼ਣ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ, “ਕਿਰਤ ਕਰੋ, ਨਾਮ ਜਪੋ, ਵੰਡ ਛੱਕੋ” ਨਾਲ ਸ਼ੁਰੂ ਕੀਤਾ। ਮੁੱਖ ਮੰਤਰੀ ਸੈਣੀ ਇਸ ਸਮੇਂ ਬਜਟ ਭਾਸ਼ਣ ਪੜ੍ਹ ਰਹੇ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ 71 ਸ਼ਹਿਰਾਂ ਵਿੱਚ 849 ਨਵੇਂ ਸੈਕਟਰ ਬਣਾਏ ਜਾਣਗੇ। 1.67 ਲੱਖ ਏਕੜ ਜ਼ਮੀਨ ਖਰੀਦਣ ਲਈ ਕਿਸਾਨਾਂ ਤੋਂ ਪੋਰਟਲ ‘ਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਵਿੱਚ ਲਾਡਵਾ, ਘਰੌਂਦਾ, ਪਿਹੋਵਾ, ਪ੍ਰਿਥਲਾ, ਰਾਏਪੁਰ ਰਾਣੀ, ਟੋਹਾਣਾ, ਬੇਰੀ, ਮਟੌਰਦਾ, ਇੰਦਰੀ, ਫਿਰੋਜ਼ਪੁਰ ਝਿਰਕਾ, ਹਾਥਿਨ, ਨਾਰਨੌਦ, ਉਕਲਾਨਾ, ਉਚਾਨਾ, ਭੱਟੂ, ਰਤੀਆ, ਸਫੀਦੋਂ ਅਤੇ ਇਸਰਾਣਾ ਵਰਗੇ ਛੋਟੇ ਸ਼ਹਿਰ ਸ਼ਾਮਲ ਹਨ। ਗੁਰੂਗ੍ਰਾਮ, ਪਿੰਜੌਰ-ਕਾਲਕਾ ਅਤੇ ਫਰੀਦਾਬਾਦ ਸਮੇਤ 13 ਸ਼ਹਿਰਾਂ ਵਿੱਚ 40,126 ਏਕੜ ਜ਼ਮੀਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments