Homeਪੰਜਾਬਗੁਰਦਾਸਪੁਰ 'ਚ 83 ਗ੍ਰਾਮ ਹੈਰੋਇਨ ਬਰਾਮਦ, ਔਰਤ ਸਮੇਤ 3 ਗ੍ਰਿਫ਼ਤਾਰ

ਗੁਰਦਾਸਪੁਰ ‘ਚ 83 ਗ੍ਰਾਮ ਹੈਰੋਇਨ ਬਰਾਮਦ, ਔਰਤ ਸਮੇਤ 3 ਗ੍ਰਿਫ਼ਤਾਰ

ਗੁਰਦਾਸਪੁਰ : ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਬਾਬਰੀ ਬਾਈਪਾਸ ਸਥਿਤ ਹਾਈਟੈੱਕ ਨਾਕੇ ‘ਤੇ ਕਾਰਵਾਈ ਕਰਦੇ ਹੋਏ ਇਕ ਔਰਤ ਸਮੇਤ 3 ਵਿਅਕਤੀਆਂ ਨੂੰ 83 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀ ਅਜੈਪਾਲ ਸਿੰਘ ਅਨੁਸਾਰ ਏ.ਐਸ.ਆਈ. ਸਤਵਿੰਦਰ ਮਸੀਹ ਪੁਲਿਸ ਪਾਰਟੀ ਸਮੇਤ ਬਾਬਰੀ ਬਾਈਪਾਸ ਹਾਈਟੈਕ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਬਟਾਲਾ ਵੱਲੋਂ ਆ ਰਹੀ ਇੱਕ ਬਲੇਨੋ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਸਟੀਰੀਓ ਏਰੀਏ ‘ਚੋਂ ਇਕ ਮੋਮੀ ਲਿਫਾਫਾ ਬਰਾਮਦ ਹੋਇਆ। ਜਾਂਚ ਦੌਰਾਨ ਲਿਫਾਫੇ ‘ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ। ਪੁਲਿਸ ਨੇ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਹਰਜੀਤ ਕੌਰ ਵਾਸੀ ਘਣਪੁਰ ਕਾਲੇ, ਥਾਣਾ ਛੇਹਰਟਾ ਤੋਂ ਮੰਗਦੇ ਸਨ।

ਅੰਮ੍ਰਿਤਸਰ ਤੋਂ ਲਿਆਏ ਸਨ। ਇਸ ਤੋਂ ਬਾਅਦ ਪੁਲਿਸ ਨੇ ਹਰਜੀਤ ਕੌਰ ਦੇ ਘਰ ਛਾਪਾ ਮਾਰ ਕੇ ਉਸ ਨੂੰ 33 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕੁਲਬੀਰ ਸਿੰਘ ਵਾਸੀ ਦਰਜ਼ੀਆ ਮੁਹੱਲਾ ਮੁਕੇਰੀਆਂ, ਗੁਰਜੀਤ ਸਿੰਘ ਵਾਸੀ ਮੁਹੱਲਾ ਦਸਮੇਸ਼ ਨਗਰ ਮੁਕੇਰੀਆਂ ਅਤੇ ਹਰਜੀਤ ਕੌਰ ਪਤਨੀ ਜੋਬਨ ਵਾਸੀ ਹਰਗੋਬਿੰਦਪੁਰ ਕਲੋਨੀ, ਹਾਲ ਵਾਸੀ ਘਣਪੁਰ ਕਾਲੇ, ਥਾਣਾ ਛੇਹਰਟਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਕੋਲੋਂ ਕੁੱਲ 83 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments