Home ਪੰਜਾਬ 76ਵੀਂ ਸੀਨੀਅਰ ਪੰਜਾਬ ਸਟੇਟ ਪੁਰਸ਼ ਫੁੱਟਬਾਲ ਚੈਂਪੀਅਨਸ਼ਿਪ ਮੁਕਾਬਲੇ 27-29 ਅਗਸਤ- ਦਲਬੀਰ ਸਿੰਘ...

76ਵੀਂ ਸੀਨੀਅਰ ਪੰਜਾਬ ਸਟੇਟ ਪੁਰਸ਼ ਫੁੱਟਬਾਲ ਚੈਂਪੀਅਨਸ਼ਿਪ ਮੁਕਾਬਲੇ 27-29 ਅਗਸਤ- ਦਲਬੀਰ ਸਿੰਘ ਰੰਧਾਵਾ

0

ਪਟਿਆਲਾ : ਫੁੱਟਬਾਲ ਪੰਜਾਬ ਦਾ ਮੱਕਾ ਕਹੇ ਜਾਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਫੁੱਟਬਾਲ ਖੇਡ ਮੈਦਾਨ ਵਿਖੇ ਮਿਤੀ 27 ਤੋਂ 29 ਅਗਸਤ ਤੱਕ 76ਵੀਂ ਪੰਜਾਬ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਪੁਰਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲਾ ਪਟਿਆਲਾ ਫੁੱਟਬਾਲ ਐਸੋਸੀਏਸ਼ਨ ਵੱਲੋਂ ਡਾ. ਦਲਬੀਰ ਸਿੰਘ ਰੰਧਾਵਾ, ਸੀਨੀਅਰ ਫੁੱਟਬਾਲ ਕੋਚ ਦੀ ਦੇਖ ਰੇਖ ਹੇਠ ਹੋਣ ਜਾ ਰਹੇ ਇੰਨਾ ਖੇਡ ਮੁਕਾਬਲਿਆਂ ਦੌਰਾਨ ਪੂਰੇ ਪੰਜਾਬ ਭਰ ਤੋਂ ਲਗਭਗ 25 ਪੁਰਸ਼ ਫੁੱਟਬਾਲ ਟੀਮਾਂ ਭਾਗ ਲੈਣਗੀਆਂ, ਜਿਸ ਵਿੱਚ ਲੱਗਭਗ ਹਰੇਕ ਪੇਸ਼ੇਵਰ ਟੀਮ ਮੁਕਾਬਲਿਆਂ ਦੇ ਪਹਿਲੇ ਸਥਾਨ ਲਈ ਆਪਸ ਵਿੱਚ ਜ਼ੋਰ ਅਜ਼ਮਾਇਸ਼ ਕਰੇਗੀ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਰੰਧਾਵਾ ਨੇ ਦੱਸਿਆ ਕਿ ਤਿੰਨ ਰੋਜ਼ਾ ਚੱਲਣ ਵਾਲੇ ਇੰਨਾਂ ਖੇਡ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਪੁਰਸ਼ ਫੁੱਟਬਾਲ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੇ ਸ. ਦਰਸ਼ਨ ਸਿੰਘ ਮਾਨ, ਸਾਬਕਾ ਐਸ. ਐਸ. ਪੀ ਪੰਜਾਬ ਪੁਲਿਸ ਉਚੇਚੇ ਤੌਰ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਸ਼ਿਰਕਤ ਕਰ ਰਹੇ ਹਨ, ਜੱਦੋਂ ਕਿ ਮਿਤੀ 29 ਅਗਸਤ ਨੂੰ ਇੰਨਾ ਮੁਕਾਬਲਿਆਂ ਦੇ ਸਮਾਪਨ ਸਮਾਰੋਹ ਮੌਕੇ ਫਾਈਨਲ ਮੈਚ ਦੌਰਾਨ ਸ. ਗੁਰਲਾਲ ਸਿੰਘ ਘਨੌਰ, ਮਾਣਯੋਗ ਐਮ ਐਲ ਏ ਪੰਜਾਬ ਸਰਕਾਰ ਸ਼ਿਰਕਤ ਕਰਨਗੇ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣਗੇ।

NO COMMENTS

LEAVE A REPLY

Please enter your comment!
Please enter your name here

Exit mobile version