Homeਸੰਸਾਰਇੰਡੋਨੇਸ਼ੀਆ ’ਚ ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਹੋਈ ਮੌਤ, 82 ਲੋਕ...

ਇੰਡੋਨੇਸ਼ੀਆ ’ਚ ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਹੋਈ ਮੌਤ, 82 ਲੋਕ ਲਾਪਤਾ

ਇੰਡੋਨੇਸ਼ੀਆ :  ਕੁਦਰਤੀ ਦਾ ਕਹਿਰ ਬਹੁਤ ਹੀ ਖਤਰਨਾਕ ਹੁੰਦਾ ਹੈ। ਇਸ ਨਾਲ ਤਬਾਹੀ ਮਚਾ ਜਾਦੀ ਹੈ। ਅਜਿਹਾ ਹੀ ਇੰਡੋਨੇਸ਼ੀਆ ਵਿੱਚ ਦੇਖਣ ਨੂੰ ਮਿਲਿਆ ਹੈ। ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਸਥਿਤ ਬਾਂਡੁੰਗ ਸ਼ਹਿਰ ਦੇ ਪੱਛਮੀ ਖੇਤਰ ਵਿੱਚ ਪਿੰਡ ਪਾਸਿਰਲਾਂਗੂ ਵਿੱਚ ਅੱਜ 24 ਜਨਵਰੀ ਨੂੰ ਤੜਕੇ ਸਵੇਰੇ ਇੱਕ ਭਿਆਨਕ ਲੈਂਡਸਲਾਈਡ ਹੋਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ।

ਸੌਂ ਰਹੇ ਸਨ ਲੋਕ

ਜਾਣਕਾਰੀ ਦੇ ਅਨੁਸਾਰ, ਪਾਸਿਰਲਾਂਗੂ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਇਹ ਘਟਨਾ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਦੇ ਕਰੀਬ ਵਾਪਰੀ। ਉਸ ਸਮੇਂ ਪਿੰਡ ਵਾਸੀ ਸੁੱਤੇ ਪਏ ਸਨ। ਅਚਾਨਕ ਜ਼ਮੀਨ ਖਿਸਕਣ ਦੀ ਵਜ੍ਹਾ ਨਾਲ ਲੋਕਾਂ ਦੀ ਨੀਂਦ ਖੁਲ ਗਈ ਅਤੇ ਹਫੜਾ-ਤਫੜੀ ਮਚ ਗਈ।

7 ਲੋਕਾਂ ਦੀ ਮੌਤ

ਜ਼ਮੀਨ ਖਿਸਕਣ ਕਾਰਨ ਪਾਸਿਰਲਾਂਗੂ ਪਿੰਡ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਜਾਣਕਾਰੀ ਦੇ ਅਨੁਸਾਰ ਮਰਣ ਵਾਲਿਆਂ ਦੀ ਸੰਖਿਆ ਵਧਣ ਦਾ ਖਦਸ਼ਾ ਹੈ।

82 ਲੋਕ ਅਜੇ ਵੀ ਲਾਪਤਾ

ਜ਼ਮੀਨ ਖਿਸਕਣ ਤੋਂ ਬਾਅਦ 82 ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਹਾਲਾਂਕਿ ਜ਼ਮੀਨ ਖਿਸਕਣ ਤੋਂ ਬਾਅਦ ਪਿੰਡ ਵਿੱਚ ਮਿੱਟੀ ਅਤੇ ਚੱਟਾਨਾਂ ਡਿੱਗ ਗਈਆਂ, ਜਿਸ ਨਾਲ ਥਾਂ-ਥਾਂ ਮਲਬਾ ਹੋ ਗਿਆ। ਕਈ ਘਰ ਮਲਬੇ ਨੀਚੇ ਦੱਬ ਗਏ ਹਨ। ਕਈ ਘਰ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਅਜਿਹੇ ਵਿੱਚ ਬਚਾਅ ਕਾਰਜ ਵਿੱਚ ਪਰੇਸ਼ਾਨੀ  ਹੋ ਰਹੀ ਹੈ। ਇਸ ਦੇ ਇਲਾਵਾ ਮੀਂਹ ਵੀ ਲੋਕਾਂ ਦੀ ਪਰੇਸ਼ਾਨੀ ਦੀ ਵਜ੍ਹਾ ਬਣੀ ਹੋਈ ਹੈ। ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਅਤੇ ਹੁਣ ਇਸ ਕਾਰਨ ਬਚਾਅ ਕਾਰਜਾਂ ਵਿੱਚ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments