Homeਸੰਸਾਰਮੁੰਬਈ ਦੇ ਘਾਟਕੋਪਰ 'ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ, 7...

ਮੁੰਬਈ ਦੇ ਘਾਟਕੋਪਰ ‘ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ, 7 ਜ਼ਖਮੀ

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦਰਮਿਆਨ ਬੁੱਧਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਘਾਟਕੋਪਰ ਦੇ ਚਿਰਾਗ ਨਗਰ ਇਲਾਕੇ ਵਿੱਚ ਸਵੇਰੇ ਕਰੀਬ 3:48 ਵਜੇ ਜ਼ਮੀਨ ਖਿਸਕਣ ਕਾਰਨ ਪਹਾੜੀ ਦਾ ਇੱਕ ਹਿੱਸਾ ਤਿੰਨ ਘਰਾਂ ’ਤੇ ਆ ਡਿੱਗਿਆ। ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦਕਿ 7 ਲੋਕ ਜ਼ਖਮੀ ਹੋਏ ਹਨ।

ਜਾਣਕਾਰੀ ਮੁਤਾਬਕ ਜ਼ਮੀਨ ਖਿਸਕਣ ਤੋਂ ਬਾਅਦ ਵੱਡੀ ਮਾਤਰਾ ਵਿੱਚ ਮਿੱਟੀ ਅਤੇ ਪੱਥਰਾਂ ਦਾ ਮਲਬਾ ਘਰਾਂ ’ਤੇ ਡਿੱਗ ਗਿਆ। ਹਾਦਸੇ ਕਾਰਨ ਤਿੰਨ ਘਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਮਲਬੇ ਹੇਠ ਤਿੰਨ ਤੋਂ ਚਾਰ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਕਾਰਨ ਮੌਕੇ ’ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ।

ਬਚਾਅ ਟੀਮਾਂ ਵੱਲੋਂ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਲਈ ਵਿਸ਼ੇਸ਼ ਖੋਜ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਤੰਗ ਗਲੀ ਹੋਣ ਕਾਰਨ ਬਚਾਅ ਕਾਰਜ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਭਾਰੀ ਮਸ਼ੀਨਰੀ ਮੌਕੇ ਤੱਕ ਨਾ ਪਹੁੰਚ ਸਕਣ ਕਾਰਨ ਮਲਬਾ ਹਟਾਉਣ ਦਾ ਕੰਮ ਵੱਡੀ ਹੱਦ ਤੱਕ ਹੱਥੀਂ ਕਰਨਾ ਪੈ ਰਿਹਾ ਹੈ।

ਰਾਹਤ ਟੀਮਾਂ ਪਹਿਲਾਂ ਰੈਕਰ ਦੀ ਮਦਦ ਨਾਲ ਮਲਬੇ ਨੂੰ ਤੋੜ ਰਹੀਆਂ ਹਨ ਅਤੇ ਇਸ ਤੋਂ ਬਾਅਦ ਬਾਲਟੀਆਂ ਰਾਹੀਂ ਮਿੱਟੀ ਤੇ ਹੋਰ ਸਮੱਗਰੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਪ੍ਰਕਿਰਿਆ ਵਿੱਚ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਬਚਾਅ ਮੁਹਿੰਮ ਹੌਲੀ ਚੱਲ ਰਹੀ ਹੈ। ਟੀਮਾਂ ਵੱਲੋਂ ਪੂਰੀ ਸਾਵਧਾਨੀ ਨਾਲ ਮਲਬਾ ਹਟਾਇਆ ਜਾ ਰਿਹਾ ਹੈ ਤਾਂ ਜੋ ਜੇਕਰ ਕੋਈ ਵਿਅਕਤੀ ਜ਼ਿੰਦਾ ਫਸਿਆ ਹੋਵੇ ਤਾਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।

ਮੁੱਢਲੀ ਜਾਣਕਾਰੀ ਅਨੁਸਾਰ ਲਗਾਤਾਰ ਹੋ ਰਹੀ ਬਾਰਿਸ਼ ਨੂੰ ਜ਼ਮੀਨ ਖਿਸਕਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਬਾਰਿਸ਼ ਕਾਰਨ ਪਹਾੜੀ ਇਲਾਕੇ ਦੀ ਮਿੱਟੀ ਕਮਜ਼ੋਰ ਹੋਣ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੋਣ ਦਾ ਖਦਸ਼ਾ ਹੈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਅਤੇ ਬਚਾਅ ਏਜੰਸੀਆਂ ਵੱਲੋਂ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਕਾਰਜ ਜਾਰੀ ਹਨ। ਅਧਿਕਾਰੀ ਮੌਕੇ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਮਲਬੇ ਹੇਠ ਫਸੇ ਲੋਕਾਂ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments