Home ਸੰਸਾਰ ਉੱਤਰ-ਪੱਛਮੀ ਸ਼੍ਰੀਲੰਕਾ ’ਚ ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਦੇ ਪਲਟਣ ਨਾਲ ਇੱਕ...

ਉੱਤਰ-ਪੱਛਮੀ ਸ਼੍ਰੀਲੰਕਾ ’ਚ ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਦੇ ਪਲਟਣ ਨਾਲ ਇੱਕ ਭਾਰਤੀ ਸਮੇਤ 7 ਬੋਧੀ ਭਿਕਸ਼ੂਆਂ ਦੀ ਮੌਤ

0

ਸ਼੍ਰੀਲੰਕਾ : ਉੱਤਰ-ਪੱਛਮੀ ਸ਼੍ਰੀਲੰਕਾ ਵਿੱਚ ਇੱਕ ਜੰਗਲ ਵਿੱਚ ਸਥਿਤ ਮੱਠ ਵਿੱਚ ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਦੇ ਪਲਟਣ ਨਾਲ ਇੱਕ ਭਾਰਤੀ ਸਮੇਤ 7 ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 6 ਹੋਰ ਜ਼ਖ਼ਮੀ ਵੀ ਹੋਏ ਹਨ। ਸ਼੍ਰੀਲੰਕਾ ਪੁਲਿਸ ਨੇ ਅੱਜ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਘਟਨਾ ਬੀਤੀ ਰਾਤ ਨੂੰ ਨਾ ਉਯਾਨਾ ਅਰਣਯ ਸੇਨਾਸਨਾਯਾ ਵਿੱਚ ਹੋਈ ਸੀ, ਜੋ ਕਿ ਕੋਲੰਬੋ ਤੋਂ ਲਗਭਗ 125 ਕਿਲੋਮੀਟਰ ਦੂਰ ਨਿਕਾਵੇਰੀਆ ਵਿੱਚ ਸਥਿਤ ਇੱਕ ਪ੍ਰਸਿੱਧ ਬੋਧੀ ਮੱਠ ਹੈ।

ਦੁਨੀਆ ਭਰ ਦੇ ਮੱਠ ਵਿੱਚ ਆਉਦੇ ਹਨ ਸਾਧਕ

ਇਹ ਮੱਠ ਆਪਣੇ ਧਿਆਨ ਸਥਾਨਾਂ ਲਈ ਮਸ਼ਹੂਰ ਹੈ ਅਤੇ ਦੁਨੀਆ ਭਰ ਦੇ ਅਭਿਆਸੀਆਂ ਨੂੰ ਆਕਰਸ਼ਿਤ ਕਰਦਾ ਹੈ। ਪੁਲਿਸ ਨੇ ਦੱਸਿਆ ਹੈ ਕਿ ਸੱਤ ਮ੍ਰਿਤਕ ਬੋਧੀ ਭਿਕਸ਼ੂਆਂ ਵਿੱਚੋਂ ਇੱਕ ਭਾਰਤੀ, ਇੱਕ ਰੂਸੀ ਅਤੇ ਇੱਕ ਰੋਮਾਨੀਆਈ ਨਾਗਰਿਕ ਸੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ, ਕੇਬਲ ਟੁੱਟ ਗਈ, ਜਿਸ ਕਾਰਨ ਟ੍ਰੇਨ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਡਿੱਗ ਗਈ, ਅਤੇ ਪਟੜੀ ਤੋਂ ਉਤਰ ਕੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।

ਕੇਬਲ ਆਪਰੇਟਿਡ ਟ੍ਰੇਨ ਕੀ ਹੈ?

ਕੇਬਲ ਆਪਰੇਟਿਡ ਟ੍ਰੇਨ ਉਹ ਟ੍ਰੇਨ ਹੁੰਦੀ ਹੈ ਜਿਸਨੂੰ ਲੋਹੇ ਦੀ ਮਜ਼ਬੂਤ ਕੇਬਲ ਦੇ ਸਹਾਰੇ ਖਿੱਚਿਆ ਜਾਂ ਕੰਟਰੋਲ ਕੀਤਾ ਜਾਂਦਾ ਹੈ। ਇਸ ਵਿੱਚ ਟ੍ਰੇਨ ਦੇ ਡੱਬਿਆਂ ਨੂੰ ਖੁਦ ਇੰਜਣ ਤੋਂ ਸ਼ਕਤੀ ਨਹੀਂ ਮਿਲਦੀ, ਸਗੋਂ ਉਨ੍ਹਾਂ ਨੂੰ ਉੱਪਰ ਜਾਂ ਹੇਠਾਂ ਖਿੱਚਣ ਲਈ ਸਟੀਲ ਦੀ ਕੇਬਲ ਅਤੇ ਮੋਟਰਾਈਜ਼ਡ ਪੁਲੀ ਸਿਸਟਮ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪਹਾੜੀ ਇਲਾਕਿਆਂ ਵਿੱਚ ਹੁੰਦਾ ਹੈ ਉਪਯੋਗ

ਕੇਬਲ ਨਾਲ ਚੱਲਣ ਵਾਲੀ ਟ੍ਰੇਨ ਦੀ ਵਰਤੋਂ ਪਹਾੜੀ ਇਲਾਕਿਆਂ ਅਤੇ ਢਲਾਣਾਂ ‘ਤੇ ਵਿਸ਼ੇਸ਼ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਵਿੱਚ, ਟ੍ਰੇਨ ਦੇ ਡੱਬੇ ਪਟੜੀਆਂ ‘ਤੇ ਰੱਖੇ ਜਾਂਦੇ ਹਨ। ਇੱਕ ਪਾਸੇ ਮਜ਼ਬੂਤ ਸਟੀਲ ਦੀ ਰੱਸੀ (ਕੇਬਲ) ਜੁੜੀ ਹੁੰਦੀ ਹੈ। ਇਹ ਕੇਬਲ ਮੋਟਰ ਅਤੇ ਪੁਲੀ ਸਿਸਟਮ ਨਾਲ ਜੁੜੀ ਹੁੰਦੀ ਹੈ। ਜਿਵੇਂ ਹੀ ਮੋਟਰ ਚਾਲੂ ਹੁੰਦੀ ਹੈ, ਉਹ ਕੇਬਲ ਨੂੰ ਖਿੱਚਦੀ ਹੈ ਅਤੇ ਟ੍ਰੇਨ ਹੌਲੀ-ਹੌਲੀ ਉੱਪਰ ਚੜ੍ਹਦੀ ਜਾਂ ਹੇਠਾਂ ਉਤਰਦੀ ਹੈ।

ਕਈ ਦੇਸ਼ਾਂ ਵਿੱਚ ਮਸ਼ਹੂਰ ਹੈ ਕੇਬਲ ਆਪਰੇਟਿਡ ਟ੍ਰੇਨ

ਸ੍ਰੀ ਲੰਕਾ ਤੋਂ ਇਲਾਵਾ ਕੇਬਲ ਆਪਰੇਟਿਡ ਟ੍ਰੇਨਾਂ ਕਈ ਹੋਰ ਦੇਸ਼ਾਂ ਵਿੱਚ ਵੀ ਚਲਾਈਆਂ ਜਾਂਦੀਆਂ ਹਨ। ਸਵਿਟਜ਼ਰਲੈਂਡ, ਆਸਟਰੀਆ ਅਤੇ ਜਰਮਨੀ ਵਿੱਚ ਪਹਾੜੀ ਇਲਾਕਿਆਂ ਦੇ ਵਿਚਕਾਰ ਇਹ ਬਹੁਤ ਮਸ਼ਹੂਰ ਹੈ। ਇਹ ਤਕਨੀਕ ਯਾਤਰੀਆਂ ਨੂੰ ਰੋਮਾਂਚਕ ਅਨੁਭਵ ਦਿੰਦੀ ਹੈ ਪਰ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਭਾਰੀ ਪੈ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version