Homeਦੇਸ਼ਹਿਮਾਚਲ ਪ੍ਰਦੇਸ਼ ’ਚ ਭਾਰੀਂ ਬਰਫ਼ਬਾਰੀ ਹੋਣ ਕਾਰਨ 683 ਸੜਕਾਂ ਜਾਮ

ਹਿਮਾਚਲ ਪ੍ਰਦੇਸ਼ ’ਚ ਭਾਰੀਂ ਬਰਫ਼ਬਾਰੀ ਹੋਣ ਕਾਰਨ 683 ਸੜਕਾਂ ਜਾਮ

ਹਿਮਾਚਲ ਪ੍ਰਦੇਸ਼ : ਪਿਛਲੇ 48 ਘੰਟਿਆਂ ਵਿੱਚ ਪੱਛਮੀ ਹਿਮਾਲਿਆ ਖੇਤਰ ਵਿੱਚ ਹੋਈ ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। ਮਨਾਲੀ ਦੇ ਨੇੜੇ 15 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੈ। ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਫਸੇ ਹੋਏ ਹਨ। ਉਨ੍ਹਾਂ ਨੂੰ ਗੱਡੀਆਂ ਵਿੱਚ ਹੀ ਰਾਤ ਗੁਜ਼ਾਰਨੀ ਪਈ।

ਹਿਮਾਚਲ ਪ੍ਰਦੇਸ਼ ਵਿੱਚ ਤਾਜ਼ਾ ਬਰਫ਼ਬਾਰੀ ਨੇ ਲੰਬੇ ਸਮੇਂ ਤੋਂ ਚੱਲ ਰਹੇ ਸੋਕੇ ਨੂੰ ਤਾਂ ਖਤਮ ਕਰ ਦਿੱਤਾ ਹੈ, ਪਰ ਇਸ ਨਾਲ ਜਨ- ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆ ਹੈ, ਖਾਸ ਕਰਕੇ ਸ਼ਿਮਲਾ ਅਤੇ ਮਨਾਲੀ ਵਿੱਚ ਬੁਰਾ ਹਾਲ ਹੈ। ਗਣਤੰਤਰ ਦਿਵਸ ਦੇ ਲੰਬੇ ਵੀਕਐਂਡ ਦੌਰਾਨ ਫਿਸਲਣ ਵਾਲੀਆਂ ਸੜਕਾਂ ਅਤੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੀ ਆਵਾਜਾਈ ਦੇ ਕਾਰਨ ਭਾਰੀਂ ਟ੍ਰੈਫਿਕ ਜਾਮ ਹੋ ਗਿਆ ਹੈ।

600 ਤੋਂ ਵੱਧ ਸੈਲਾਨੀ ਫਸੇ

ਮਨਾਲੀ ਦੇ ਨੇੜੇ 600 ਤੋਂ ਵੱਧ ਸੈਲਾਨੀ ਫਸੇ ਹੋਏ ਸਨ। ਟ੍ਰੈਫਿਕ ਜਾਮ ਹੋਣ ਨਾਲ ਕਈਆਂ ਨੂੰ ਰਾਤ ਆਪਣਾ ਗੱਡੀ ਵਿੱਚ ਹੀ ਬਿਤਾਉਣੀ ਪਈ। ਦਿੱਲੀ ਤੋਂ ਆਏ ਇੱਕ ਸੈਲਾਨੀ ਅਕਸ਼ੈ ਨੇ ਕਿਹਾ, “ਅਸੀਂ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਟ੍ਰੈਫਿਕ ਜਾਮ ਵਿੱਚ ਫਸੇ ਰਹੇ ਅਤੇ ਫਿਰ ਅਸੀਂ ਮਨਾਲੀ ਜਾਣ ਦਾ ਫੈਸਲਾ ਕੀਤਾ, ਜੋ ਕਿ ਲਗਭਗ 7 ਕਿਲੋਮੀਟਰ ਦੂਰ ਸੀ।” ਇੱਕ ਹੋਰ ਸੈਲਾਨੀ ਤ੍ਰਿਸ਼ਾ ਨੇ ਕਿਹਾ, “ਸਾਨੂੰ ਆਪਣੀ ਕਾਰ ਵਿੱਚ ਰਾਤ ਬਿਤਾਉਣੀ ਪਈ ਅਤੇ ਅਸੀਂ ਮੈਗੀ ਖਾ ਕੇ ਬਚ ਗਏ ਕਿਉਂਕਿ ਸਾਡੇ ਕੋਲ ਆਪਣਾ ਪੋਰਟੇਬਲ ਸਿਲੰਡਰ ਸੀ।”

20 ਕਿਲੋਮੀਟਰ ਦੇ ਲਈ 10,000-15,000 ਰੁਪਏ ਕਰ ਰਹੇ ਚਾਰਜ

ਜਨਤਕ ਆਵਾਜਾਈ ਬੰਦ ਹੋਣ ਕਾਰਨ, ਸੈਲਾਨੀਆਂ ਨੇ ਨਿੱਜੀ ਟੈਕਸੀ ਡਰਾਈਵਰਾਂ ‘ਤੇ ਵੀ ਜ਼ਿਆਦਾ ਕਿਰਾਇਆ ਵਸੂਲਣ ਦਾ ਦੋਸ਼ ਲਗਾਇਆ। ਦਿੱਲੀ ਦੇ ਇੱਕ ਸੈਲਾਨੀ ਲਕਸ਼ਿਤ ਨੇ ਕਿਹਾ ਕਿ ਟੈਕਸੀ ਡਰਾਈਵਰ ਮਨਾਲੀ ਅਤੇ ਪਾਟਲੀਕੁਹਾਲ ਵਿਚਕਾਰ 20 ਕਿਲੋਮੀਟਰ ਦੀ ਯਾਤਰਾ ਲਈ 10,000 ਤੋਂ 15,000 ਰੁਪਏ ਦੀ ਮੰਗ ਕਰ ਰਹੇ ਸਨ।

ਸੈਂਕੜੇ ਸੜਕਾਂ ਜਾਮ

ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਦੇ ਅਨੁਸਾਰ, ਰਾਜ ਭਰ ਵਿੱਚ 683 ਸੜਕਾਂ ਜਾਮ ਰਹੀਆਂ, ਜਿਨ੍ਹਾਂ ਵਿੱਚ ਦੋ ਰਾਸ਼ਟਰੀ ਰਾਜਮਾਰਗ – NH-3 (ਕੋਕਸਰ-ਦਰਚਾ) ਅਤੇ NH-505 (ਗ੍ਰਾਮਫੂ-ਬਟਾਲ) ਸ਼ਾਮਲ ਹਨ। ਲੋਕ ਨਿਰਮਾਣ ਵਿਭਾਗ (PWD) ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਬਰਫ਼ ਸਾਫ਼ ਕਰਨ ਲਈ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਸੜਕਾਂ ਤੋਂ ਬਰਫ਼ ਸਾਫ਼ ਕਰਨ ਵਿੱਚ JCB ਅਤੇ ਪੋਕਲੇਨ ਮਸ਼ੀਨਾਂ ਲਗਾਤਾਰ ਲੱਗੀਆਂ ਹੋਈਆਂ ਹਨ। ਉੱਚੀਆਂ ਥਾਵਾਂ ‘ਤੇ 2.5 ਤੋਂ 3 ਫੁੱਟ ਤੱਕ ਬਰਫ਼ਬਾਰੀ ਹੋਈ, ਜਦੋਂ ਕਿ ਉੱਚੀਆਂ ਥਾਵਾਂ ‘ਤੇ 4 ਫੁੱਟ ਤੱਕ ਬਰਫ਼ਬਾਰੀ ਦਰਜ ਕੀਤੀ ਗਈ, ਜਿਸ ਕਾਰਨ ਸੜਕਾਂ ਤੋਂ ਬਰਫ਼ ਹਟਾਉਣਾ ਮੁਸ਼ਕਲ ਹੋ ਗਿਆ।

ਬਿਜਲੀ ਅਤੇ ਪਾਣੀ ਦੀ ਸਪਲਾਈ ਹੋਈ ਪ੍ਰਭਾਵਿਤ

ਭਾਰੀ ਬਰਫ਼ਬਾਰੀ ਨੇ ਬਿਜਲੀ ਅਤੇ ਪਾਣੀ ਸਪਲਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਪ੍ਰਭਾਵਿਤ ਵੰਡ ਟ੍ਰਾਂਸਫਾਰਮਰਾਂ (ਡੀਟੀਆਰ) ਦੀ ਗਿਣਤੀ ਵੱਧ ਕੇ 5,775 ਹੋ ਗਈ, ਜਦੋਂ ਕਿ 126 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ। ਸ਼ਿਮਲਾ ਜ਼ਿਲ੍ਹੇ ਦੇ ਵੱਡੇ ਹਿੱਸੇ 30 ਘੰਟਿਆਂ ਤੋਂ ਵੱਧ ਸਮੇਂ ਤੱਕ ਬਿਜਲੀ ਤੋਂ ਬਿਨਾਂ ਰਹੇ। ਕਈ ਪੇਂਡੂ ਖੇਤਰਾਂ ਵਿੱਚ ਬਿਜਲੀ ਬਹਾਲ ਹੋਣ ਵਿੱਚ ਪੰਜ ਤੋਂ ਛੇ ਦਿਨ ਲੱਗ ਸਕਦੇ ਹਨ। 1200 ਤੋਂ ਵੱਧ ਰੂਟਾਂ ‘ਤੇ ਬੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments