Homeਦੇਸ਼ਅਰਬ ਸਾਗਰ 'ਚ ਈਰਾਨੀ ਕਿਸ਼ਤੀ 'ਚੋਂ 526 ਕਿਲੋਗ੍ਰਾਮ ਉੱਚ ਦਰਜੇ ਦੀ ਹੈਰੋਇਨ...

ਅਰਬ ਸਾਗਰ ‘ਚ ਈਰਾਨੀ ਕਿਸ਼ਤੀ ‘ਚੋਂ 526 ਕਿਲੋਗ੍ਰਾਮ ਉੱਚ ਦਰਜੇ ਦੀ ਹੈਰੋਇਨ ਤੇ ਮੇਥਾਮਫੇਟਾਮਾਈਨ ਬਰਾਮਦ

ਅਰਬ ਸਾਗਰ: ਅਰਬ ਸਾਗਰ ‘ਚ ਭਾਰਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਮਿਲੀ ਹੈ। ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਦੇ ਅੱਤਵਾਦ ਰੋਕੂ ਦਸਤੇ ਨੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਲਕਸ਼ਦੀਪ ਦੇ ਪੱਛਮ ਵੱਲ ਸਮੁੰਦਰੀ ਰਸਤੇ ਤੋਂ ਲਗਭਗ 526 ਕਿਲੋਗ੍ਰਾਮ ਉੱਚ ਦਰਜੇ ਦੀ ਹੈਰੋਇਨ ਅਤੇ ਮੇਥਾਮਫੇਟਾਮਾਈਨ ਬਰਾਮਦ ਕੀਤੀ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਮੰਡੀ ਵਿੱਚ ਕੀਮਤ ਹਜ਼ਾਰਾਂ ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਅਪਰੇਸ਼ਨ ਦੌਰਾਨ ਕਿਸ਼ਤੀ ‘ਤੇ ਸਫ਼ਰ ਕਰ ਰਹੇ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਭਾਰਤੀ ਤੱਟ ਰੱਖਿਅਕ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਸਮੁੰਦਰੀ ਰਸਤੇ ਰਾਹੀਂ ਨਸ਼ਿਆਂ ਦੀ ਤਸਕਰੀ ਦੀ ਠੋਸ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਤੱਟ ਰੱਖਿਅਕਾਂ ਨੇ ਸਮੁੰਦਰ ਅਤੇ ਹਵਾ ਤੋਂ ਸ਼ੱਕੀ ਕਿਸ਼ਤੀ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਮੁਤਾਬਕ ਨਿਗਰਾਨੀ ਦੌਰਾਨ ਤੱਟ ਰੱਖਿਅਕਾਂ ਨੇ ਇਕ ਸ਼ੱਕੀ ਈਰਾਨੀ ਕਿਸ਼ਤੀ ਦਾ ਲਗਾਤਾਰ ਪਿੱਛਾ ਕੀਤਾ। 25 ਸਤੰਬਰ, 2026 ਨੂੰ, ਕਿਸ਼ਤੀ ਨੂੰ ਸਵਾਰ ਸੁਰੱਖਿਆ ਟੀਮ ਨੇ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਹੋਏ। ਜਾਂਚ ਦੌਰਾਨ ਕਿਸ਼ਤੀ ਵਿੱਚੋਂ ਕਰੀਬ 526 ਕਿਲੋ ਹੈਰੋਇਨ ਅਤੇ ਮੈਥਾਮਫੇਟਾਮਾਈਨ ਬਰਾਮਦ ਹੋਈ। ਅਧਿਕਾਰੀਆਂ ਮੁਤਾਬਕ ਇਸ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 3,000 ਕਰੋੜ ਰੁਪਏ ਤੋਂ ਜ਼ਿਆਦਾ ਹੈ।

ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਸਮੁੰਦਰੀ ਰਸਤੇ ਰਾਹੀਂ ਅੰਤਰਰਾਸ਼ਟਰੀ ਤਸਕਰੀ ਵਿਰੁੱਧ ਇੱਕ ਅਹਿਮ ਕਾਰਵਾਈ ਮੰਨਿਆ ਜਾ ਰਿਹਾ ਹੈ। ਕਿਸ਼ਤੀ ‘ਤੇ ਸਵਾਰ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਤਸਕਰੀ ਦੀ ਕੋਸ਼ਿਸ਼ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਤੱਟ ਰੱਖਿਅਕਾਂ ਨੇ ਸਖ਼ਤ ਸੁਰੱਖਿਆ ਵਿਚਕਾਰ ਕਿਸ਼ਤੀ, ਇਸ ਦੇ ਚਾਲਕ ਦਲ ਅਤੇ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਮੁੰਬਈ ਪਹੁੰਚਾਇਆ ਹੈ। ਕੋਸਟ ਗਾਰਡ ਦੇ ਅਨੁਸਾਰ, ਇਹ ਕਾਰਵਾਈ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਗਰੋਹਾਂ ਦੇ ਵਿੱਤੀ ਨੈਟਵਰਕ ਨੂੰ ਵਿਗਾੜਨ ਅਤੇ ਸਿੰਥੈਟਿਕ ਡਰੱਗਾਂ ਨੂੰ ਭਾਰਤ ਦੀ ਮੁੱਖ ਭੂਮੀ ਤੱਕ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments