Home ਯੂਪੀ ਖ਼ਬਰਾਂ ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲ੍ਹੇ ’ਚ ਇੱਕ ਹੀ ਪਰਿਵਾਰ ਦੇ 5 ਮੈਬਰਾਂ...

ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲ੍ਹੇ ’ਚ ਇੱਕ ਹੀ ਪਰਿਵਾਰ ਦੇ 5 ਮੈਬਰਾਂ ਦੀ ਹੋਈ ਮੌਤ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ। ਅੱਜ ਇੱਕ ਪੂਰਾ ਪਰਿਵਾਰ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਪਰਿਵਾਰ ਦੇ ਪੰਜੇ ਮੈਂਬਰ ਆਪਣੇ ਘਰ ਵਿੱਚ ਮਰੇ ਹੋਏ ਮਿਲੇ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਬਿਸਤਰੇ ‘ਤੇ ਮ੍ਰਿਤਕ ਮਿਲੇ ਪੰਜ ਲੋਕ

ਇਹ ਘਟਨਾ ਇਕੌਨਾ ਥਾਣਾ ਖੇਤਰ ਦੇ ਪਿੰਡ ਕੈਲਾਸਪੁਰ ਦੇ ਮਜਰਾ ਲਿਆਕਤਪੁਰਵਾ ਵਿੱਚ ਵਾਪਰੀ। ਜਿੱਥੇ ਪਰਿਵਾਰ ਦੇ 5 ਮੈਂਬਰ ਮ੍ਰਿਤਕ ਪਾਏ ਗਏ। ਜਿਨ੍ਹਾਂ ਵਿੱਚ ਜੋੜਾ ਅਤੇ ਤਿੰਨ ਬੱਚੇ ਸ਼ਾਮਲ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਘਰ ਦਾ ਦਰਵਾਜ਼ਾ ਕਾਫੀ ਦੇਰ ਤੱਕ ਨਹੀਂ ਖੁੱਲ੍ਹਿਆ। ਜਿਸਨੂੰ ਦੇਖ ਕੇ ਮ੍ਰਿਤਕ ਨੌਜਵਾਨ ਦੀ ਮਾਂ ਨੂੰ ਚਿੰਤਾ ਹੋਣ ਲੱਗੀ। ਉਸਨੇ ਕਈ ਵਾਰ ਦਰਵਾਜ਼ਾ ਖੜਕਾਇਆ। ਪਰ ਗੇਟ ਨਾ ਖੁੱਲ੍ਹਣ ‘ਤੇ ਉਸਨੇ ਥੋੜ੍ਹੀ ਦੇਰ ਬਾਅਦ ਛੋਟੀ ਨੂੰਹ ਅਤੇ ਧੀ ਨੂੰ ਬੁਲਾਇਆ। ਧੀ ਨੇ ਖਿੜਕੀ ਵਿੱਚੋਂ ਅੰਦਰ ਦੇਖਿਆ, ਤਾਂ ਉਸਨੂੰ ਪੰਜੇ ਬੰਦੇ ਬਿਸਤਰ ‘ਤੇ ਵਿਖਾਈ ਦਿੱਤੇ। ਲਾਸ਼ਾਂ ਨੂੰ ਦੇਖ ਕੇ ਪਰਿਵਾਰ ਵਿੱਚ ਹੜਕੰਪ ਮਚ ਗਿਆ।

ਪੁੱਤਰ ਅਤੇ ਨੂੰਹ ਕਰਦੇ ਸਨ ਝਗੜਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਅਖਿਲੇਸ਼ ਪਾਂਡੇ ਅਤੇ ਸੀਓ ਭਾਰਤ ਪਾਸਵਾਨ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਏ। ਮ੍ਰਿਤਕਾਂ ਦੀ ਪਛਾਣ ਸਿਰੋਜ ਅਲੀ ਅਤੇ ਉਸਦੀ ਪਤਨੀ ਸ਼ਹਿਨਾਜ਼ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚ ਉਨ੍ਹਾਂ ਦਾ ਡੇਢ ਸਾਲ ਦਾ ਪੁੱਤਰ ਅਤੇ ਦੋ ਧੀਆਂ ਵੀ ਸ਼ਾਮਲ ਹਨ। ਸਿਰੋਜ ਦੀ ਮਾਂ ਨੇ ਦੱਸਿਆ ਕਿ ਪੁੱਤਰ ਤੇ ਨੂੰਹ ਵਿੱਚ ਪਹਿਲਾਂ ਝਗੜਾ ਹੁੰਦਾ ਸੀ, ਪਰ ਹੁਣ ਉਨ੍ਹਾਂ ਵਿੱਚ ਝਗੜਾ ਬੰਦ ਹੋ ਗਿਆ ਸੀ। ਫਿਲਹਾਲ ਘਟਨਾ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version