ਪੁੰਛ: ਪੁੰਛ ‘ਚ ਕੰਟਰੋਲ ਰੇਖਾ ਦੇ ਪਿੰਡ ‘ਚ ਐੱਨ.ਸੀ.ਬੀ., ਪੁਲਿਸ ਅਤੇ ਫੌਜ ਵੱਲੋਂ ਸਾਂਝੇ ਤੌਰ ‘ਤੇ ਛਾਪੇਮਾਰੀ ਕਰਕੇ 5 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੁੰਛ ਜ਼ਿਲ੍ਹੇ ਵਿੱਚ ਐਨ.ਸੀ.ਸੀ./ਨਾਰਕੋਟਿਕਸ ਕੰਟਰੋਲ ਬਿਊਰੋ, ਪੁਲਿਸ ਅਤੇ ਫੌਜ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤ-ਪਾਕਿਸਤਾਨ ਕੰਟਰੋਲ ਰੇਖਾ ‘ਤੇ ਸਥਿਤ ਪਿੰਡ ਕੌਸਲੀਆਂ ਵਿੱਚ ਛਾਪੇਮਾਰੀ ਕਰਦਿਆਂ ਪਿੰਡ ਵਾਸੀ ਮੁਨੀਰ ਹੁਸੈਨ ਪੁੱਤਰ ਸਾਈ ਦੇ ਘਰੋਂ 5 ਕਿਲੋ ਨਸ਼ੀਲਾ ਪਦਾਰਥ/ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਨੂੰ ਅੰਜਾਮ ਦੇਣ ਦੇ ਨਾਲ ਹੀ ਐਨ.ਸੀ.ਬੀ. ਮੁਨੀਰ ਹੁਸੈਨ ਨੂੰ ਫੜ ਕੇ ਆਪਣੇ ਨਾਲ ਲੈ ਗਈ।












