Homeਹਰਿਆਣਾਸੀਮਿੰਟ ਨਾਲ ਭਰੇ ਟਰਾਲੇ 'ਚ ਕਾਰ ਦੇ ਟਕਰਾਉਣ ਨਾਲ 4 ਲੋਕਾਂ ਦੀ...

ਸੀਮਿੰਟ ਨਾਲ ਭਰੇ ਟਰਾਲੇ ‘ਚ ਕਾਰ ਦੇ ਟਕਰਾਉਣ ਨਾਲ 4 ਲੋਕਾਂ ਦੀ ਹੋਈ ਮੌਤ

ਉਤਰਾਖੰਡ : ਉੱਤਰਾਖੰਡ ਵਿੱਚ ਉੱਤਰ ਪ੍ਰਦੇਸ਼ ਸਰਹੱਦ ‘ਤੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸੀਮਿੰਟ ਨਾਲ ਭਰੇ ਇਕ ਟਰਾਲੇ ਵਿਚ ਪਿੱਛੇ ਤੋਂ ਇਕ ਕਾਰ ਟਕਰਾਉਣ ਨਾਲ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ , ਜਦੋਂ ਕਿ ਇਕ ਹੋਰ ਗੰਭੀਰ ਜ਼ਖਮੀ ਹਾਲਤ ਵਿੱਚ ਇਲਾਜ ਅਧੀਨ ਹੈ। ਸਾਰੇ ਮ੍ਰਿਤਕ ਹਰਿਆਣਾ ਦੇ ਵਸਨੀਕ ਹਨ।

ਸਹਾਰਨਪੁਰ ਤੋਂ ਦੇਹਰਾਦੂਨ ਆ ਰਹੀ ਸੀ ਕਾਰ
ਦੇਹਰਾਦੂਨ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 03:10 ਵਜੇ ਇਕ ਕਾਰ ਸਹਾਰਨਪੁਰ ਤੋਂ ਦੇਹਰਾਦੂਨ ਆ ਰਹੀ ਸੀ, ਆਪਣੇ ਅੱਗੇ ਚਲ ਰਹੇ ਸੀਮਿੰਟ ਨਾਲ ਭਰੇ ਇਕ ਟਰਾਲਾ ਵਾਹਨ ਵਿੱਚ ਆਸਰੋਡੀ ਦੇ ਨੇੜੇ ਪਿੱਛੇ ਤੋਂ ਟਕਰਾ ਗਈ । ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਕਾਰ ਵਿੱਚ ਸਵਾਰ ਸਾਰੇ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ 108 ਰਾਹੀਂ ਪੁਲਿਸ ਨੇ ਇਲਾਜ ਲਈ ਕੋਰੋਨੇਸ਼ਨ ਅਤੇ ਦੂਨ ਹਸਪਤਾਲ ਭੇਜਿਆ।

ਸਿੰਘ ਨੇ ਕਿਹਾ ਕਿ ਉਨ੍ਹਾਂ ਵਿੱਚੋਂ 4, ਅੰਕੁਸ਼, ਪਾਰਸ (ਦੋਵੇਂ ਸੋਨੀਪਤ ਜ਼ਿਲ੍ਹੇ ਦੇ ਵਾਸੀ), ਅੰਕਿਤ (ਜੀਂਦ ਜ਼ਿਲ੍ਹਾ ਦੇ ਵਾਸੀ) ਅਤੇ ਨਵੀਨ (ਤਹਿਸੀਲ ਰੋਹਤਕ, ਹਰਿਆਣਾ) ਨੂੰ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੂਜਾ ਦੋਸਤ ਵਿਨੈ ਦੂਨ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ, ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਹਨ ਟਰਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਇਸਦੇ ਡਰਾਈਵਰ ਆਫਤਾਬ, ਵਾਸੀ ਸ਼ੇਖਪੁਰਾ ਕਦੀਮ, ਥਾਣਾ ਦੇਹਾਤ, ਸਹਾਰਨਪੁਰ, ਉੱਤਰ ਪ੍ਰਦੇਸ਼ ਤੋਂ ਘਟਨਾ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments