Homeਸੰਸਾਰਆਰ.ਐਸ.ਐਫ. ਦੇ ਹਵਾਈ ਹਮਲਿਆਂ ’ਚ 32 ਲੋਕਾਂ ਦੀ ਹੋਈ ਮੌਤ

ਆਰ.ਐਸ.ਐਫ. ਦੇ ਹਵਾਈ ਹਮਲਿਆਂ ’ਚ 32 ਲੋਕਾਂ ਦੀ ਹੋਈ ਮੌਤ

ਸੁਡਾਨ : ਸੁਡਾਨ ਵਿੱਚ ਹਾਲਾਤ ਸੁਧਾਰ ਦਾ ਨਾਮ ਹੀ ਨਹੀਂ ਲੈ ਰਹੇ ਹਨ। ਦੇਸ਼ ਦੀ ਫੌਜ ਅਤੇ ਅਰਧ-ਸੈਨਿਕ ਬਲ (ਪੈਰਾਮਿਲਟਰੀ) ਰੈਪਿਡ ਸਪੋਰਟ ਫੋਰਸਿਜ਼ – ਆਰ.ਐਸ.ਐਫ. (Rapid Support Forces – RSF) ਦੇ ਵਿਚਕਾਰ 15 ਅਪ੍ਰੈਲ 2023 ਤੋਂ ਜੰਗ ਜਾਰੀ ਹੈ। ਲਗਭਗ 33 ਮਹੀਨਿਆਂ ਤੋਂ ਚੱਲ ਰਹੀ ਇਸ ਜੰਗ ਕਾਰਨ ਸੂਡਾਨ ਵਿੱਚ ਭਿਆਨਕ ਤਬਾਹੀ ਮਚ ਗਈ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਯੁੱਧ ਦੀ ਵਜ੍ਹਾਂ ਨਾਲ ਮੌਤ ਹੋ ਚੁੱਕੀ ਅਤੇ  ਉਸ ਨਾਲ ਵੀ ਜ਼ਿਆਦਾ ਲੋਕ ਜ਼ਖ਼ਮੀ ਹੋ ਚੁੱਕੇ ਹਨ। ਲੱਖਾਂ ਲੋਕਾਂ ਨੂੰ ਇਸ ਯੁੱਧ ਕਾਰਨ ਬੇਘਰ ਪਿਆ ਹੈ। ਕਰੋੜਾਂ ਲੋਕ ਜੰਗ ਦੀ ਵਜ੍ਹਾਂ ਨਾਲ ਪੈਦਾ ਹੋਏ ਹਾਲਾਤ ਦੇ ਕਾਰਨ ਖਾਣ ਦੇ ਸਕੰਟ ਦਾ ਸਾਹਮਣਾ ਕਰ ਰਹੇ ਹਨ। ਹੁਣ ਵੀ ਆਰ.ਐਸ.ਐਫ.  ਦਾ ਆਤਕ ਘੱਟ ਨਹੀਂ ਹੋਇਆ ਹੈ। ਇੱਕ ਵਾਰ ਫਿਰ ਆਰ.ਐਸ.ਐਫ. ਨੇ ਹਵਾਈ ਹਮਲੇ ਕਰਦੇ ਹੋਏ ਸੁਡਾਨ ਨੂੰ ਦਹਿਲਾ ਦਿੱਤਾ ਹੈ।

ਫੌਜੀ ਅੱਡੇ ‘ਤੇ ਕੀਤੇ ਡਰੋਨ ਫਾਇਰ  

RSF ਨੇ ਸੋਮਵਾਰ ਨੂੰ ਸੁਡਾਨ ਦੇ ਕੇਂਦਰੀ ਸੇਨਾਰ ਰਾਜ ਦੇ ਸਿੰਜਾਹ ਸ਼ਹਿਰ ਵਿੱਚ ਇੱਕ ਅੱਡੇ ‘ਤੇ ਡਰੋਨ ਫਾਇਰ ਕੀਤੇ।  ਜਿਸ ਨਾਲ ਜ਼ੋਰਦਾਰ ਧਮਾਕੇ ਅਤੇ ਹਫੜਾ-ਦਫੜੀ ਮਚ ਗਈ। RSF ਨੇ ਨਿਸ਼ਾਨਾ ਸੁਡਾਨੀ ਦੀ ਫੌਜ ਦੀ 17ਵੇਂ ਇਨਫੈਂਟਰੀ ਡਿਵੀਜ਼ਨ ਹੈੱਡਕੁਆਰਟਰ ਸੀ। ਆਰਐਸਐਫ ਨੇ ਇਹ ਹਮਲੇ ਉਸ ਸਮੇਂ ਕੀਤੇ ਜਦੋਂ ਸੁਡਾਨੀ ਫੌਜ ਦੀ ਇੱਕ ਉੱਚ-ਪੱਧਰੀ ਸੁਰੱਖਿਆ ਮੀਟਿੰਗ ਚੱਲ ਰਹੀ ਸੀ। ਜਿਸ ਵਿੱਚ ਸੇਨਾਰ, ਵ੍ਹਾਈਟ ਨਾਈਲ ਅਤੇ ਬਲੂ ਨਾਈਲ ਰਾਜਾਂ ਦੇ ਗਵਰਨਰ, ਫੌਜੀ ਅਤੇ ਸੁਰੱਖਿਆ ਅਧਿਕਾਰੀ ਸ਼ਾਮਲ ਸਨ। ਦੂਜਾ ਹਮਲਾ ਦੱਖਣੀ ਕੋਰਡੋਫਨ ਰਾਜ ਦੇ ਇੱਕ ਬਾਜ਼ਾਰ ਵਿੱਚ ਹੋਇਆ, ਜਿਸ ਨਾਲ ਵਿਆਪਕ ਦਹਿਸ਼ਤ ਫੈਲ ਗਈ।

32 ਲੋਕਾਂ ਦੀ ਮੌਤ

ਆਰ.ਐਸ.ਐਫ. ਦੇ ਹਮਲਿਆਂ ਵਿੱਚ 32 ਲੋਕ ਮਾਰੇ ਗਏ। ਪਹਿਲੇ ਹਮਲੇ ਵਿੱਚ 27 ਲੋਕਾਂ ਦੀ ਜਾਨ ਚਲੀ ਗਈ, ਅਤੇ ਦੂਜੇ ਵਿੱਚ 5 ਲੋਕ ਮਾਰੇ ਗਏ। ਫੌਜੀ ਸੂਤਰਾਂ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

86 ਲੋਕ ਜ਼ਖਮੀ

ਆਰ.ਐਸ.ਐਫ. ਦੇ ਹਮਲਿਆਂ ਵਿੱਚ 86 ਲੋਕ ਜ਼ਖਮੀ ਹੋਏ। ਪਹਿਲੇ ਹਮਲੇ ਵਿੱਚ 73 ਅਤੇ ਦੂਜੇ ਵਿੱਚ 13 ਜ਼ਖਮੀ ਹੋਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments