Homeਦੇਸ਼ਚਾਰਧਾਮ ਯਾਤਰਾ ਦੇ ਲਈ ਔਫਲਾਈਨ ਰਜਿਸਟ੍ਰੇਸ਼ਨ ਤੋਂ ਪਹਿਲਾ 2,713 ਸ਼ਰਧਾਲੂਆਂ ਕਰਵਾਏ ਰਜਿਸਟ੍ਰੇਸ਼ਨ

ਚਾਰਧਾਮ ਯਾਤਰਾ ਦੇ ਲਈ ਔਫਲਾਈਨ ਰਜਿਸਟ੍ਰੇਸ਼ਨ ਤੋਂ ਪਹਿਲਾ 2,713 ਸ਼ਰਧਾਲੂਆਂ ਕਰਵਾਏ ਰਜਿਸਟ੍ਰੇਸ਼ਨ

ਉੱਤਰਾਖੰਡ : ਉੱਤਰਾਖੰਡ ਦੀ ਚਾਰਧਾਮ ਯਾਤਰਾ ਦੇ ਲਈ ਲੱਖਾਂ ਸ਼ਰਧਾਲੂ ਹੁਣ ਤੱਕ ਰਜਿਸਟ੍ਰੇਸ਼ਨ ਕਰ ਚੁੱਕੇ ਹਨ। ਬੀਤੇ ਦਿਨ, 17 ਅਪ੍ਰੈਲ ਨੂੰ ਯਾਤਰਾ ਦੇ ਲਈ ਔਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਔਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੇ ਬਾਅਦ ਪਹਿਲੇ ਦਿਨ ਹੀ, 2,713 ਰਜਿਸਟ੍ਰੇਸ਼ਨ ਹੋਏ। ਚਾਰਧਾਮ ਯਾਤਰਾ ਦੇ ਲਈ ਔਫਲਾਈਨ ਰਜਿਸਟ੍ਰੇਸ਼ਨ ਹਰਿਦੁਆਰ, ਰਿਸ਼ੀਕੇਸ਼, ਹਰਬਰਟਪੁਰ ਅਤੇ ਨਯਾਗਾਓਂ ਵਿੱਚ ਕਰਵਾ ਸਕਦੇ ਹਨ। ਔਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੇ ਬਾਅਦ ਹੀ ਪਹਿਲੇ ਦਿਨ, ਹਰਿਦੁਆਰ ਵਿੱਚ 1,043 ਅਤੇ ਰਿਸ਼ੀਕੇਸ਼ ਵਿੱਚ 1,670 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕੀਤੀ।

ਯਾਤਰਾ ਦੀ ਸ਼ੁਰੂਆਤ 19 ਅਪ੍ਰੈਲ ਤੋਂ ਹੋ ਰਹੀ ਹੈ। ਆਓ ਜਾਣਦੇ ਹਾਂ ਚਾਰਧਾਮ ਮੰਦਰਾਂ ਦੇ ਦਰਵਾਜ਼ੇ ਕਦੋਂ ਖੁੱਲ੍ਹਣਗੇ। ਔਨਲਾਈਨ ਅਤੇ ਔਫਲਾਈਨ ਯਾਤਰਾ ਦੋਵਾਂ ਲਈ ਕੁੱਲ 18.41 ਲੱਖ ਰਜਿਸਟ੍ਰੇਸ਼ਨ ਪ੍ਰਾਪਤ ਹੋਈਆਂ ਹਨ। ਯਾਤਰਾ ਲਈ ਔਨਲਾਈਨ ਰਜਿਸਟ੍ਰੇਸ਼ਨ 6 ਮਾਰਚ ਨੂੰ ਸ਼ੁਰੂ ਹੋਈ ਸੀ। ਜੋ ਲੋਕ ਔਨਲਾਈਨ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ ਉਹ ਔਫਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਚਾਰਧਾਮ ਯਾਤਰਾ ਦੇ ਲਈ ਕਿਸ ਮੰਦਰ ਦੇ ਦਰਵਾਜ਼ੇ ਕਦੋਂ ਖੁੱਲ੍ਹਣਗੇ।

ਕਦੋਂ ਖੁੱਲ੍ਹਣਗੇ ਚਾਰਧਾਮ ਯਾਤਰਾ ਦੇ ਦਰਵਾਜ਼ੇ?

ਚਾਰਧਾਮ ਯਾਤਰਾ ਲਈ ਯਮੁਨੋਤਰੀ ਧਾਮ ਅਤੇ ਗੰਗੋਤਰੀ ਧਾਮ ਦੇ ਕਪਾਟ 19 ਅਪ੍ਰੈਲ 2026, ਦਿਨ ਐਤਵਾਰ ਨੂੰ ਅੱਖੀਆਂ ਤੀਜ ਦੇ ਦਿਨ ਖੁੱਲ੍ਹ ਰਹੇ ਹਨ। ਇਸ ਤੋਂ ਬਾਅਦ 22 ਅਪ੍ਰੈਲ 2026, ਦਿਨ ਬੁੱਧਵਾਰ ਨੂੰ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣਗੇ। ਬਦਰੀਨਾਥ ਧਾਮ ਦੇ ਕਪਾਟ 23 ਅਪ੍ਰੈਲ 2026, ਦਿਨ ਵੀਰਵਾਰ ਨੂੰ ਖੁੱਲ੍ਹਣਗੇ। ਚਾਰਧਾਮ ਯਾਤਰਾ ਲਈ ਸਾਰੇ ਧਾਮ ਦੇ ਕਪਾਟ 23 ਅਪ੍ਰੈਲ ਤੱਕ ਖੁੱਲ੍ਹ ਜਾਣਗੇ। ਦੱਸ ਦਈਏ ਕਿ ਚਾਰ ਧਾਮ ਯਾਤਰਾ ਤੇ ਜਾਣ ਦੇ ਲਈ ਰਜਿਸਟਰ ਕਰਵਾਉਣਾ ਜ਼ਰੂਰੀ ਹੈ। ਬਿਨ੍ਹਾਂ ਰਜਿਸਟਰ ਕਰਵਾਏ ਯਾਤਰਾ ਨਹੀਂ ਕਰ ਸਕਦੇ।

ਕਿਵੇਂ ਕਰੀਏ ਔਨਲਾਈਨ ਰਜਿਸਟਰ?

  • ਚਾਰਧਾਮ ਯਾਤਰਾ ਦੇ ਲਈ uttarakhandtourism.gov.in ਵੈੱਬਸਾਈਟ ‘ਤੇ ਔਨਲਾਈਨ ਰਜਿਸਟਰ ਕਰ ਸਕਦੇ ਹੋ।
  • ਤੁਸੀਂ ਵੈੱਬਸਾਈਟ ‘ਤੇ ਜਾਓ ਅਤੇ ਆਪਣਾ ਮੋਬਾਈਲ ਨੰਬਰ ਦਰਜ ਕਰਕੇ ਇੱਕ ਖਾਤਾ ਬਣਾਓ।
  • OTP ਤਸਦੀਕ ਤੋਂ ਬਾਅਦ, ਲੌਗ ਇਨ ਕਰੋ ਅਤੇ ਮੈਨੇਜ ਟੂਰ ‘ਤੇ ਕਲਿੱਕ ਕਰੋ।
  • ਆਪਣੀ ਯਾਤਰਾ ਦੀ ਮਿਤੀ ਚੁਣੋ ਅਤੇ ਤੁਸੀਂ ਕਿਸ ਧਾਮ ‘ਤੇ ਜਾਣਾ ਚਾਹੁੰਦੇ ਹੋ, ਉਹ ਚੁਣੋ
  • ਸਾਰੀ ਜਾਣਕਾਰੀ ਦੇ ਨਾਲ ਆਪਣੀ ਫੋਟੋ ਅਪਲੋਡ ਕਰੋ। ਇਸ ਦੇ ਬਾਅਦ ਫਾਰਮ ਜਮ੍ਹਾਂ ਕਰੋ। ਫਿਰ ਤੁਹਾਨੂੰ ਇੱਕ QR ਕੋਡ ਅਤੇ ਪਾਸ ਪ੍ਰਾਪਤ ਹੋਵੇਗਾ। ਇਸਨੂੰ ਸੰਭਾਲ ਕੇ ਆਪਣੇ ਕੋਲ ਰੱਖੋ ਜਾਂ ਇਸਨੂੰ ਪ੍ਰਿੰਟ ਕਰੋ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments