Homeਪੰਜਾਬਪਟਿਆਲਾ ਦੇ ਸਨੌਰ 'ਚ ਮਾਮੂਲੀ ਝਗੜੇ ਤੋਂ ਬਾਅਦ 25 ਸਾਲਾ ਨੌਜਵਾਨ ਦਾ...

ਪਟਿਆਲਾ ਦੇ ਸਨੌਰ ‘ਚ ਮਾਮੂਲੀ ਝਗੜੇ ਤੋਂ ਬਾਅਦ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ

ਸਨੌਰ : ਪਟਿਆਲਾ ਦੇ ਨੇੜਲੇ ਕਸਬੇ ਸਨੌਰ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਇੱਕ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਜਸ਼ਨ ਵਜੋਂ ਹੋਈ ਹੈ, ਜੋ ਕਿ ਫਤਿਹਪੁਰ ਰੋਡ, ਸਨੌਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇਲਾਕੇ ਵਿੱਚ ਗੱਡੀਆਂ ਧੋਣ ਵਾਲੀ ਇਕ ਦੁਕਾਨ ਦੇ ਬਾਹਰ ਗੱਡੀ ਨੂੰ ਅੱਗੇ-ਪਿੱਛੇ ਕਰਨ ਨੂੰ ਲੈ ਕੇ ਬਹਿਸ ਹੋ ਗਈ।

ਇਸ ਤੋਂ ਬਾਅਦ ਤੈਸ਼ ’ਚ ਆ ਕੇ ਬੱਬੀ ਅਤੇ ਪੱਪਣ ਨਾਂ ਦੇ 2 ਵਿਅਕਤੀਆਂ ਵੱਲੋਂ ਜਸ਼ਨ ਵਿਰਕ ਅਤੇ ਉਸ ਦੇ ਸਾਥੀ ਗੁਰਮੀਤ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਜਸ਼ਨ ਵਿਰਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਬਲਦੇਵ ਸਿੰਘ ਜੋ ਕਿ ਜਸ਼ਨ ਨੂੰ ਬਚਾਉਣ ਆਇਆ ਸੀ, ਵੀ ਜ਼ਖਮੀ ਹੋ ਗਿਆ।

ਸ਼ਰੇਆਮ ਹੋਏ ਇਸ ਕਤਲ ਤੋਂ ਬਾਅਦ ਸਨੌਰ ’ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਵੱਲੋਂ ਮੌਕੇ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments