Homeਯੂਪੀ ਖ਼ਬਰਾਂ36 ਘੰਟਿਆਂ ’ਚ ਬਿਹਾਰ ਤੋਂ ਇੰਡੀਗੋ ਦੀਆਂ 25 ਫਲਾਈਟਾਂ ਹੋਈਆ ਰੱਦ

36 ਘੰਟਿਆਂ ’ਚ ਬਿਹਾਰ ਤੋਂ ਇੰਡੀਗੋ ਦੀਆਂ 25 ਫਲਾਈਟਾਂ ਹੋਈਆ ਰੱਦ

ਬਿਹਾਰ : ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਅੱਜਕੱਲ੍ਹ ਭਾਰੀ ਆਪ੍ਰੇਸ਼ਨਲ ਸੰਕਟ ਨਾਲ ਜੂਝ ਰਹੀ ਹੈ। ਕਰੂ ਦੀ ਗੰਭੀਰ ਘਾਟ ਨੇ ਕੰਪਨੀ ਦੀ ਉਡਾਣ ਸੇਵਾ ਨੂੰ ਪਟਰੀ ਤੋਂ ਉਤਾਰ ਦਿੱਤਾ ਹੈ। ਹਾਲਾਤ ਇਹ ਹਨ ਕਿ ਸਿਰਫ਼ 36 ਘੰਟਿਆਂ ਵਿੱਚ ਬਿਹਾਰ ਤੋਂ ਇੰਡੀਗੋ ਦੀਆਂ 25 ਫਲਾਈਟਾਂ ਰੱਦ ਕਰਨੀਆਂ ਪਈਆਂ, ਜਿਸ ਕਾਰਨ ਲਗਭਗ 3,000 ਯਾਤਰੀਆਂ ਨੂੰ ਏਅਰਪੋਰਟ ਤੋਂ ਵਾਪਸ ਮੁੜਨਾ ਪਿਆ।

ਪਟਨਾ ਏਅਰਪੋਰਟ ’ਤੇ ਸਭ ਤੋਂ ਗੰਭੀਰ ਹਾਲਾਤ

ਬੀਤੇ ਦਿਨ ਪਟਨਾ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਇੱਥੇ ਨਿਰਧਾਰਿਤ 29 ਉਡਾਣਾਂ ਵਿੱਚੋਂ 25 ਰੱਦ ਕਰ ਦਿੱਤੀਆਂ ਗਈਆਂ। ਦਿੱਲੀ ਦੀਆਂ 8, ਕੋਲਕਾਤਾ ਦੀਆਂ 4, ਮੁੰਬਈ ਦੀਆਂ 3, ਹੈਦਰਾਬਾਦ ਦੀਆਂ 2 ਅਤੇ ਬੈਂਗਲੁਰੂ ਦੀਆਂ 4 ਫਲਾਈਟਾਂ ਨਹੀਂ ਉੱਡ ਸਕੀਆਂ। ਇਸ ਤੋਂ ਇਲਾਵਾ ਅਹਿਮਦਾਬਾਦ, ਚੇਨਈ, ਭੁਵਨੇਸ਼ਵਰ ਅਤੇ ਚੰਡੀਗੜ੍ਹ ਦੀ ਇੱਕ-ਇੱਕ ਉਡਾਣ ਵੀ ਨਹੀਂ ਚੱਲੀ। ਦਿੱਲੀ-ਲਖਨਊ-ਪਟਨਾ-ਰਾਂਚੀ ਅਤੇ ਹੈਦਰਾਬਾਦ-ਪਟਨਾ ਸੈਕਟਰ ਦੀਆਂ ਸਿਰਫ਼ ਇੱਕ-ਇੱਕ ਫਲਾਈਟ ਚੱਲ ਸਕੀਆਂ। ਸਾਊਦੀ ਤੋਂ ਪਟਨਾ ਪਹੁੰਚੇ ਯਾਤਰੀਆਂ ਨੂੰ ਏਅਰਲਾਈਨ ਨੇ ਦੱਸਿਆ ਕਿ 8 ਦਸੰਬਰ ਤੱਕ ਇੰਡੀਗੋ ਦੀ ਕੋਈ ਉਡਾਣ ਇੱਥੋਂ ਓਪਰੇਟ ਨਹੀਂ ਹੋਵੇਗੀ।

ਯਾਤਰੀਆਂ ਦੀਆਂ ਸਮੱਸਿਆਵਾਂ ਦੁੱਗਣੀਆਂ, ਹੋਰ ਏਅਰਲਾਈਨਾਂ ਨੇ ਵਧਾਇਆ ਕਰਾਇਆ

ਇੰਡੀਗੋ ਦੀਆਂ ਸੇਵਾਵਾਂ ਠੱਪ ਹੋਣ ਦਾ ਸਿੱਧਾ ਅਸਰ ਕਿਰਾਏ ‘ਤੇ ਪਿਆ ਹੈ। ਹੋਰ ਹਵਾਈ ਕੰਪਨੀਆਂ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਕਿਰਾਇਆ ਕਈ ਗੁਣਾ ਵਧਾ ਦਿੱਤਾ ਹੈ।

  • ਪਟਨਾ-ਦਿੱਲੀ: 40,000 ਤੱਕ
  • ਪਟਨਾ-ਮੁੰਬਈ: 90,000 ਤੱਕ
  • ਦਰਭੰਗਾ-ਦਿੱਲੀ: 61,266
  • ਦਰਭੰਗਾ-ਮੁੰਬਈ: 66,783

ਪਟਨਾ ਤੋਂ ਦਿੱਲੀ ਜਾਣ ਵਾਲੇ ਕੁਝ ਮੁਸਾਫ਼ਰਾਂ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਫਲਾਈਟ ਰੱਦ ਹੋਣ ਦਾ ਮੈਸੇਜ ਮਿਲਿਆ। ਹੁਣ ਦੂਜੀ ਫਲਾਈਟ ਦਾ ਕਿਰਾਇਆ 2-3 ਗੁਣਾ ਵੱਧ ਹੈ। ਜਿਸ ਨਾਲ ਕਿਤੇ ਜਾਣਾ ਅਸੰਭਵ ਹੈ।

ਹਵਾਈ ਅੱਡਿਆਂ ‘ਤੇ ਲੋਕ 12-12 ਘੰਟੇ ਤੱਕ ਫਸੇ  

ਕਈ ਲੋਕ ਰਾਤ ਭਰ ਪੌੜੀਆਂ ਅਤੇ ਬੈਂਚਾਂ ‘ਤੇ ਬੈਠ ਕੇ ਫਲਾਈਟ ਦਾ ਇੰਤਜ਼ਾਰ ਕਰਦੇ ਰਹੇ। ਪਟਨਾ ਤੋਂ ਮੁੰਬਈ, ਦਿੱਲੀ, ਕੋਲਕਾਤਾ ਅਤੇ ਪੁਣੇ ਜਾਣ ਵਾਲੀਆਂ ਘੱਟੋ-ਘੱਟ 7 ਵੱਡੀਆਂ ਇੰਡੀਗੋ ਫਲਾਈਟਾਂ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀਆਂ ਗਈਆਂ। ਕੁਝ ਹੋਰ ਉਡਾਣਾਂ ਬਹੁਤ ਦੇਰੀ ਨਾਲ ਚੱਲ ਰਹੀਆਂ ਹਨ, ਜਿਨ੍ਹਾਂ ਦੀ ਜਾਣਕਾਰੀ ਵੀ ਸਮੇਂ ‘ਤੇ ਯਾਤਰੀਆਂ ਨੂੰ ਨਹੀਂ ਦਿੱਤੀ ਜਾ ਰਹੀ।

ਪੀਕ ਸੀਜ਼ਨ ਦੌਰਾਨ ਇੰਡੀਗੋ ਦੀ ਵੱਡੀ ਅਸਫਲਤਾ

ਵਿਆਹ, ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਉੱਚ-ਮੰਗ ਵਾਲੇ ਸੀਜ਼ਨ ਵਿੱਚ ਇੰਡੀਗੋ ਦਾ ਇਹ ਸੰਚਾਲਨ ਸੰਕਟ ਲੱਖਾਂ ਯਾਤਰੀਆਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਰਿਹਾ ਹੈ। ਕੰਪਨੀ ‘ਤੇ ਲਾਪਰਵਾਹੀ ਅਤੇ ਏਕਾਧਿਕਾਰ ਦਾ ਫਾਇਦਾ ਚੁੱਕ ਕੇ ਮਨਮਾਨੀ ਕਰਨ ਦੇ ਦੋਸ਼ ਵੀ ਲੱਗ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments