Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ 'ਚ MSP 'ਤੇ 15 ਜੂਨ ਤੋਂ 31 ਜੁਲਾਈ ਤੱਕ ਮੱਕੀ...

ਉੱਤਰ ਪ੍ਰਦੇਸ਼ ‘ਚ MSP ‘ਤੇ 15 ਜੂਨ ਤੋਂ 31 ਜੁਲਾਈ ਤੱਕ ਮੱਕੀ ਦੀ ਹੋਵੇਗੀ ਖਰੀਦ

ਲਖਨਊ: ਪਹਿਲੀ ਵਾਰ, ਉੱਤਰ ਪ੍ਰਦੇਸ਼ ਸਰਕਾਰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਸਿੱਧੇ ਤੌਰ ‘ਤੇ ਮੱਕੀ ਖਰੀਦ ਰਹੀ ਹੈ। ਇਹ ਖਰੀਦ ਬੀਤੇ ਦਿਨ 15 ਜੂਨ ਤੋਂ ਸ਼ੁਰੂ ਹੋਈ ਅਤੇ 31 ਜੁਲਾਈ ਤੱਕ ਜਾਰੀ ਰਹੇਗੀ। ਖਰੀਦ ਕੇਂਦਰਾਂ ‘ਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖਰੀਦ ਕੀਤੀ ਜਾਵੇਗੀ। ਬਿਆਨ ਅਨੁਸਾਰ, ਮਾਰਕੀਟਿੰਗ ਸਾਲ 2024-25 ਦੇ ਤਹਿਤ, ਕਿਸਾਨਾਂ ਤੋਂ ਮੱਕੀ 2225 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਜੋ ਹਾਲ ਹੀ ਵਿੱਚ ਔਰਈਆ ਆਏ ਸਨ, ਨੇ ਮੱਕੀ ਦੇ ਕਿਸਾਨਾਂ ਤੋਂ ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਲਈ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਨਿਯਮਿਤ ਤੌਰ ‘ਤੇ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰੇਗੀ।

ਮੱਕੀ ਬਦਾਉਂ, ਬੁਲੰਦਸ਼ਹਿਰ, ਅਲੀਗੜ੍ਹ, ਏਟਾ, ਕਾਸਗੰਜ, ਫਿਰੋਜ਼ਾਬਾਦ, ਹਾਥਰਸ, ਮੈਨਪੁਰੀ, ਹਰਦੋਈ, ਉਨਾਓ, ਕਾਨਪੁਰ ਨਗਰ, ਔਰਈਆ, ਕੰਨੌਜ, ਇਟਾਵਾ, ਫਰੂਖਾਬਾਦ, ਬਹਿਰਾਈਚ, ਬਲੀਆ, ਗੋਂਡਾ, ਸੰਭਲ, ਰਾਮਪੁਰ, ਅਯੁੱਧਿਆ ਅਤੇ ਮਿਰਜ਼ਾਪੁਰ ਜ਼ਿ ਲ੍ਹਿਆਂ ਵਿੱਚ ਖਰੀਦੀ ਜਾਵੇਗੀ। ਕਿਸਾਨਾਂ ਲਈ ਮੱਕੀ ਦੀ ਵਿਕਰੀ ਲਈ ਢਛਸ਼.ੁਪ.ਗੋਵ.ਿਨ ਜਾਂ ਮੋਬਾਈਲ ਐਪ ‘ਯੂ.ਪੀ ਕਿਸਾਨ ਮਿੱਤਰ’ ‘ਤੇ ਰਜਿਸਟਰ ਕਰਨਾ ਲਾਜ਼ਮੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments