Home ਦੇਸ਼ ਗੁਜਰਾਤ ਦੇ ਅਹਿਮਦਾਬਾਦ ‘ਚ ਹਵਾਈ ਅੱਡੇ ਨੇੜੇ ਇਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ

ਗੁਜਰਾਤ ਦੇ ਅਹਿਮਦਾਬਾਦ ‘ਚ ਹਵਾਈ ਅੱਡੇ ਨੇੜੇ ਇਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ

0

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਇਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਇਹ ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ। ਜਾਣਕਾਰੀ ਅਨੁਸਾਰ, ਇਸ ਜਹਾਜ਼ ਵਿੱਚ 133 ਲੋਕ ਸਵਾਰ ਸਨ।

ਮੁੱਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਏਅਰ ਇੰਡੀਆ ਦੇ ਇਕ ਜਹਾਜ਼ ਨਾਲ ਵਾਪਰਿਆ, ਜੋ ਕਿ ਉਡਾਣ ਭਰਦੇ ਹੀ ਮੇਘਾਨੀ ਨਗਰ ਦੇ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਅਸਮਾਨ ਵਿੱਚ ਧੂੰਆਂ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ।

* ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਇਕ ਯਾਤਰੀ ਜਹਾਜ਼ ਦੱਸਿਆ ਜਾ ਰਿਹਾ ਹੈ।

* ਸੂਤਰਾਂ ਅਨੁਸਾਰ, ਇਹ ਜਹਾਜ਼ ਏਅਰ ਇੰਡੀਆ ਦਾ ਸੀ।

* ਹਾਦਸੇ ਤੋਂ ਬਾਅਦ, ਆਲੇ ਦੁਆਲੇ ਦੇ ਖੇਤਰ ਵਿੱਚ ਹਫੜਾ-ਦਫੜੀ ਮਚ ਗਈ ਹੈ।

* ਮੈਡੀਕਲ ਟੀਮ ਬਚਾਅ ਲਈ ਰਵਾਨਾ ਹੋ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version