ਉੱਤਰ ਪ੍ਰਦੇਸ਼ : ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਤਿਆਰੀਆਂ ਆਖਰੀ ਚਰਨ ਵਿੱਚ ਪਹੁੰਚ ਗਈਆਂ ਹਨ। ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਂਸਚਿਵ ਚੰਪਤ ਰਾਇ ਨੇ ਤਿਆਰੀਆਂ ਬਾਰੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਦਾ ਅਨੁਸ਼ਠਾਨ 3 ਜੂਨ ਤੋਂ ਸ਼ੁਰੂ ਹੋਵੇਗਾ। 5 ਜੂਨ ਨੂੰ 7 ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ।
ਮੂਰਤੀਆਂ ਅਯੁੱਧਿਆ ਪਹੁੰਚ ਗਈਆਂ ਹਨ ਅਤੇ ਮੰਦਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ, 2 ਜੂਨ ਨੂੰ ਸਰਯੂ ਤੱਟ ਤੋਂ ਰਾਮ ਮੰਦਰ ਤੱਕ ਇੱਕ ਵਿਸ਼ਾਲ ਕਲਸ਼ ਯਾਤਰਾ ਵੀ ਕੱਢੀ ਜਾਵੇਗੀ। ਅਯੁੱਧਿਆ ਅਤੇ ਕਾਸ਼ੀ ਦੇ 101 ਆਚਾਰੀਆ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਵਿੱਚ ਹਿੱਸਾ ਲੈਣਗੇ।
5 ਜੂਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁੱਖ ਮਹਿਮਾਨ ਵਜੋਂ ਮੌਜੂਦ ਰਹਿਣਗੇ। ਇਸ ਤੋਂ ਇਲਾਵਾ, 20 ਸੰਤ-ਧਾਰਮਿਕ ਆਗੂ, 15 ਗ੍ਰਹਿਸਥੀ ਅਤੇ ਟਰੱਸਟ ਅਧਿਕਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ, ਕੋਟਾ ਦੇ ਸ਼ਿਵ ਮੰਦਰ ਵਿੱਚ ਨਰਮਦੇਸ਼ਵਰ ਦਾ ਸ਼ਿਵਲਿੰਗ 31 ਮਈ ਨੂੰ ਸਥਾਪਿਤ ਕੀਤਾ ਜਾਵੇਗਾ । ਉਸ ਹੀ ਦਿਨ ਇਸ ਦੀ ਪ੍ਰਾਣ ਪ੍ਰਤਿਸ਼ਠਾ ਵੀ ਹੋਏਗੀ।