ਨਵਾਂਸ਼ਹਿਰ : ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਨੇ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਣ ਵਾਲੇ ਦਾਣਾ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 17 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਦੇ ਨਾਲ ਹੀ ਨਯਾ ਆਬਾਦੀ, ਇਬਰਾਹਿਮ ਬਸਤੀ, ਕਰਿਆਮ ਰੋਡ, ਬਾਲਮੀਕੀ ਮੁਹੱਲਾ, ਦਿਲੀਪ ਨਗਰ, ਸ਼ਿਵ ਕਲੋਨੀ, ਖਾਰਾ ਖੂਹ, ਬੱਕਰਖਾਨਾ ਰੋਡ, ਚਰਚ ਕਲੋਨੀ, ਮੂਸਾਪੁਰ ਰੋਡ, ਦਾਣਾ ਮੰਡੀ, ਰਵਿਦਾਸ ਨਗਰ ਅਤੇ ਹੋਰ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।