ਫਿਰੋਜ਼ਪੁਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੌਰਾਨ ਲੋਕਾਂ ਵਿੱਚ ਬਹੁਤ ਜ਼ਿਆਦਾ ਬੇਚੈਨੀ ਦੇਖੀ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਦੁਕਾਨਾਂ ‘ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ। ਜਿੱਥੇ ਲੋਕ ਜੰਗ ਦੀ ਸਥਿਤੀ ਦੇ ਵਿਚਕਾਰ ਰਾਸ਼ਨ ਇਕੱਠਾ ਕਰ ਰਹੇ ਹਨ, ਉੱਥੇ ਹੀ ਲੋਕ ATM ਵੱਲ ਕੈਸ਼ ਕਢਵਾਉਣ ਲਈ ਪਹੁੰਚ ਰਹੇ ਹਨ। ਫਿਰੋਜ਼ਪੁਰ ਵਿੱਚ ਹਾਲਾਤ ਅਜਿਹੇ ਹਨ ਕਿ ATM ਵਿੱਚ ਕੈਸ਼ ਖਤਮ ਹੋ ਗਈ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕਈ ATM ਵਿੱਚ ਕੈਸ਼ ਖਤਮ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਉਸਨੂੰ ਤੁਰੰਤ 10 ਹਜ਼ਾਰ ਰੁਪਏ ਦੀ ਲੋੜ ਸੀ ਪਰ ਜਦੋਂ ਉਹ ਕੈਸ਼ ਕਢਵਾਉਣ ਲਈ ਫਿਰੋਜ਼ਪੁਰ ਛਾਉਣੀ ਦੇ ATM ਪਹੁੰਚਿਆ ਤਾਂ ਉੱਥੇ ਬਿਲਕੁਲ ਵੀ ਕੈਸ਼ ਨਹੀਂ ਸੀ, ਸਾਰੇ ATM ਖਾਲੀ ਸਨ। ਇਸ ਤੋਂ ਬਾਅਦ, ਜਦੋਂ ਉਹ ਫਿਰੋਜ਼ਪੁਰ ਸ਼ਹਿਰ ਪਹੁੰਚਿਆ, ਤਾਂ ਉਸਨੂੰ ਉੱਥੇ ਵੀ ATM ਵਿੱਚ ਕੈਸ਼ ਨਹੀਂ ਮਿਲੀ। ਉਸ ਵਿਅਕਤੀ ਨੇ ਕਿਹਾ ਕਿ ਮਾਹੌਲ ਵਿਗੜਦਾ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿੱਚ, ATM ਵਿੱਚ ਕੈਸ਼ ਖਤਮ ਹੋਣਾ ਚਿੰਤਾ ਦਾ ਵਿਸ਼ਾ ਹੈ।