ਨਵੀਂ ਦਿੱਲੀ : ਭਾਰਤ ਦੇ ਪਾਕਿਸਤਾਨ ਵਿੱਚ ‘ਆਪ੍ਰੇਸ਼ਨ ਸਿੰਦੂਰ’ ਦੀ ਸਫ਼ਲਤਾ ਤੋਂ ਬਾਅਦ, ਅੱਜ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ, ਫੌਜੀ ਆਪ੍ਰੇਸ਼ਨ ‘ਆਪ੍ਰੇਸ਼ਨ ਸਿੰਦੂਰ’ ‘ਤੇ ਚਰਚਾ ਕੀਤੀ ਗਈ ਅਤੇ ਕਈ ਪਾਰਟੀਆਂ ਦੇ ਰਾਜਨੀਤਿਕ ਨੇਤਾ ਇਸਦਾ ਹਿੱਸਾ ਬਣੇ।
ਪ੍ਰਧਾਨ ਮੰਤਰੀ ਨੇ ਦਿੱਤਾ ਇਕ ਵਿਸ਼ੇਸ਼ ਸੰਦੇਸ਼ –
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੀਟਿੰਗ ਵਿੱਚ ਦੇਸ਼ ਨੂੰ ਇਕ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਸਾਰੇ ਮਿਲ ਕੇ ਇਸਦਾ ਸਾਹਮਣਾ ਕਰਾਂਗੇ। ਇਸ ਦੇ ਨਾਲ, ਉਨ੍ਹਾਂ ਨੇ ਭਾਰਤੀਆਂ ਨੂੰ ਇੱਕਜੁੱਟ ਰਹਿਣ ਲਈ ਵੀ ਕਿਹਾ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ-
ਅਸੀਂ ਸਰਕਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਜਿਵੇਂ ਕਿ ਮਲਿਕਾਰੁਜਨ ਖੜਗੇ ਜੀ ਨੇ ਕਿਹਾ, ਕਿ ਉਨ੍ਹਾਂ (ਸਰਕਾਰ) ਨੇ ਕਿਹਾ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ‘ਤੇ ਅਸੀਂ ਚਰਚਾ ਨਹੀਂ ਕਰਨਾ ਚਾਹੁੰਦੇ… ਸਾਰਿਆਂ ਨੇ ਸਮਰਥਨ ਕੀਤਾ ਹੈ।
ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ-
ਮੈਂ ਆਪ੍ਰੇਸ਼ਨ ਸਿੰਦੂਰ ਲਈ ਆਪਣੀਆਂ ਹਥਿਆਰਬੰਦ ਫੌਜਾਂ ਅਤੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ, ਮੈਂ ਇਹ ਵੀ ਸੁਝਾਅ ਦਿੱਤਾ ਹੈ ਕਿ ਸਾਨੂੰ ਦ ਰੈਜ਼ਿਸਟੈਂਸ ਫਰੰਟ (ਟੀ.ਆਰ.ਐਫ.) ਵਿਰੁੱਧ ਇਕ ਅੰਤਰਰਾਸ਼ਟਰੀ ਮੁਹਿੰਮ ਚਲਾਉਣੀ ਚਾਹੀਦੀ ਹੈ, ਸਾਨੂੰ ਪਾਕਿਸਤਾਨ ਨੂੰ ਐਫ.ਏ.ਟੀ.ਐਫ. ਵਿੱਚ ਗ੍ਰੇ-ਲਿਸਟ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।