ਪਹਿਲਗਾਮ : ਜੰਮੂ-ਕਸ਼ਮੀਰ ਦਾ ਪਹਿਲਗਾਮ , ਜਿਸਨੂੰ ‘ਧਰਤੀ ਦਾ ਸਵਰਗ’ ਅਤੇ ‘ਮਿੰਨੀ ਸਵਿਟਜ਼ਰਲੈਂਡ’ ਕਿਹਾ ਜਾਦਾਂ ਹੈ , ਦਹਿਸ਼ਤ ਦੇ ਹਨੇਰੇ ਵਿੱਚ ਡੁੱਬ ਗਿਆ। ਸੁੰਦਰ ਵਾਦੀਆਂ ਦੇ ਵਿਚਕਾਰ ਇਕ ਜ਼ਾਲਮ ਅੱਤਵਾਦੀ ਹਮਲੇ ਨੇ 26 ਮਾਸੂਮ ਲੋਕਾਂ ਦੀ ਜਾਨ ਲੈ ਲਈ। ਇਸ ਹਮਲੇ ਵਿੱਚ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਅਤੇ ਹਸਪਤਾਲਾਂ ਵਿੱਚ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ।
ਅੱਤਵਾਦੀਆਂ ਦੀ ਭਾਲ ਤੇਜ਼, ਇਨਾਮ ਦਾ ਐਲਾਨ
ਇਸ ਹਮਲੇ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਨੰਤਨਾਗ ਪੁਲਿਸ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਅੱਤਵਾਦੀਆਂ ਨੂੰ ਫੜਨ ਲਈ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਜੋ ਕੋਈ ਵੀ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਬਾਰੇ ਸਹੀ ਜਾਣਕਾਰੀ ਦੇਵੇਗਾ, ਉਸਨੂੰ ਇਹ ਇਨਾਮ ਦਿੱਤਾ ਜਾਵੇਗਾ ਅਤੇ ਉਸਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਸੰਪਰਕ ਸੂਤਰ:
ਐਸ.ਐਸ.ਪੀ. ਅਨੰਤਨਾਗ: 9596777666
ਪੀ.ਸੀ.ਆਰ. ਅਨੰਤਨਾਗ : 9596777669
ਈ-ਮੇਲ : [email protected]
ਸ਼ੱਕੀ ਅੱਤਵਾਦੀਆਂ ਦੇ ਨਾਮ ਆਏ ਸਾਹਮਣੇ
ਜਾਂਚ ਏਜੰਸੀਆਂ ਦੇ ਅਨੁਸਾਰ, ਇਸ ਹਮਲੇ ਵਿੱਚ ਤਿੰਨ ਅੱਤਵਾਦੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨ੍ਹਾਂ ਦੀ ਪਛਾਣ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਹੋਈ ਹੈ। ਉਨ੍ਹਾਂ ਦੇ ਕੋਡਨੇਮ ਸਨ – ਮੂਸਾ, ਯੂਨਸ ਅਤੇ ਆਸਿਫ਼। ਇਹ ਸਾਰੇ ਸ਼ੱਕੀ ਪਾਕਿਸਤਾਨੀ ਅੱਤਵਾਦੀ ਦੱਸੇ ਜਾ ਰਹੇ ਹਨ, ਅਤੇ ਪਹਿਲਾਂ ਵੀ ਪੁੰਛ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ।
ਸਖ਼ਤੀ ਨਾਲ ਨਜਿੱਠੇਗੀ ਸਰਕਾਰ
ਘਟਨਾ ਤੋਂ ਬਾਅਦ, ਕੇਂਦਰ ਅਤੇ ਰਾਜ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਇਸ ਬੇਰਹਿਮ ਹਮਲੇ ਦੀ ਹਰ ਪੱਧਰ ‘ਤੇ ਨਿੰਦਾ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਵਿੱਚ ਗੁੱਸਾ ਹੈ। ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਅੱਤਵਾਦੀਆਂ ਨੂੰ ਜਲਦੀ ਤੋਂ ਜਲਦੀ ਫੜਨ ਦੇ ਨਿਰਦੇਸ਼ ਦਿੱਤੇ ਗਏ ਹਨ।