ਡੇਰਾਬੱਸੀ : ਹਾਲ ਹੀ ਵਿੱਚ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਪਿੰਡ ਮੁਕੁੰਦਪੁਰ ਦੇ ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ ਦੇ ਮਾਮਲੇ ਵਿੱਚ, ਐਸ.ਐਸ.ਪੀ. ਮੋਹਾਲੀ ਦੀਪਕ ਪਾਰੀਕ ਨੇ ਵੱਡੀ ਕਾਰਵਾਈ ਕਰਦੇ ਹੋਏ ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਵਿੱਚ ਮੁਕੰਦਪੁਰ ਪਿੰਡ ਵਿੱਚ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਲਾਪਰਵਾਹੀ ਵਰਤਣ ਕਾਰਨ ਐਸ.ਐਸ.ਪੀ ਨੂੰ ਮੁਅੱਤਲ ਕੀਤਾ ਗਿਆ ਸੀ। ਦੀਪਕ ਪਾਰੀਕ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕਾਰਵਾਈ ਕੀਤੀ ਗਈ ਹੈ।
ਥਾਣਾ ਪ੍ਰਮੁੱਖ ਦੇ ਬਾਅਦ ਡੇਰਾਬੱਸੀ ਥਾਣੇ ‘ਚ ਤਾਇਨਾਤ ਏ.ਐਸ.ਆਈ ਜਸਵੰਤ ਸਿੰਘ ਤੇ ਹਵਲਦਾਰ ਸੰਦੀਪ ਸਿੰਘ ਨੂੰ ਐਸ.ਐਸ.ਪੀ ਮੋਹਾਲੀ ਦੀਪਕ ਪਾਰੀਕ ਨੇ ਬੀਤੇ ਦਿਨ ਲਾਈਨ ਹਾਜ਼ਿਰ ਕਰ ਦਿੱਤਾ ਹੈ। ਉਨ੍ਹਾਂ ਡੇਰਾਬੱਸੀ ਪੁਲਿਸ ਸਟੇਸ਼ਨ ਤੋਂ ਪੁਲਿਸ ਲਾਈਨ ਮੋਹਾਲੀ ਤਬਦੀਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਦੇਰ ਰਾਤ ਸਿ ਵਿਲ ਹਸਪਤਾਲ ਡੇਰਾਬੱਸੀ ‘ਚ ਹੋਈ ਖੂਨੀ ਝੜਪ ਦੇ ਦੌਰਾਨ ਥਾਣਾ ਪ੍ਰਮੁੱਖ ਦੇ ਨਾਲ ਇਹ ਦੋਵੇ ਕਰਮਚਾਰੀ ਵੀ ਘਟਨਾਸਥਾਨ ਤੇ ਮੌਜ਼ੂਦ ਸਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਵਰਤੀ ਗਈ ਲਾਪਰਵਾਹੀ ਨੂੰ ਲੈ ਕੇ ਐਸ.ਐਸ.ਪੀ ਮੋਹਾਲੀ ਦੀਪਕ ਪਾਰੀਕ ਨੇ ਸਖ਼ਤ ਨੋਟਿਸ ਲੈਂਦੇ ਹੋਏ ਬੀਤੇ ਦਿਨ ਏ.ਐਸ.ਆਈ ਜਸਵੰਤ ਸਿੰਘ ਤੇ ਹਵਲਦਾਰ ਸੰਦੀਪ ਸਿੰਘ ਨੂੰ ਲਾਪਰਵਾਹੀ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਨ੍ਹਾਂ ਦਾ ਤਬਾਦਲਾ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਖ਼ਿਲਾਫ਼ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲੱਗੇ ਸਨ।