ਮਹਾਰਾਸ਼ਟਰ : ਮਹਾਰਾਸ਼ਟਰ ‘ਚ ਰਾਜ ਠਾਕਰੇ ਅਤੇ ਊਧਵ ਠਾਕਰੇ ਦੇ ਇਕੱਠੇ ਆਉਣ ਦੀਆਂ ਖ਼ਬਰਾਂ ਸਿਆਸੀ ਗਲੀਆਂ ‘ਚ ਹਰ ਪਾਸੇ ਚਰਚਾ ‘ਚ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਬਿਆਨ ਵੀ ਇਸ ‘ਤੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲਿਆ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, “ਜੇਕਰ ਉਹ ਇਕੱਠੇ ਹੁੰਦੇ ਹਨ ਤਾਂ ਇਸ ਦੀ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਜੇ ਵੱਖ ਹੋਏ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਕਿਸੇ ਦਾ ਵਿਵਾਦ ਖਤਮ ਹੋ ਜਾਂਦਾ ਹੈ, ਤਾਂ ਇਹ ਚੰਗੀ ਗੱਲ ਹੈ, ਇਸ ਬਾਰੇ ਬੁਰਾ ਮਹਿਸੂਸ ਕਰਨ ਦੀ ਕੀ ਗੱਲ ਹੈ, ਪਰ ਅਸੀਂ ਇਸ ‘ਤੇ ਕੀ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਆਫਰ ਦਿੱਤਾ ਅਤੇ ਉਨ੍ਹਾਂ ਨੇ ਜਵਾਬ ਦਿੱਤਾ ?
ਬੀ.ਐਮ.ਸੀ. ਚੋਣਾਂ ਵਿੱਚ ਜਿੱਤ ਦਾ ਦਾਅਵਾ
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, “ਬੀ.ਐਮ.ਸੀ. ਚੋਣਾਂ ਹੋਣ ਜਾਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ, ਭਾਜਪਾ ਦੀ ਅਗਵਾਈ ਹੇਠ ਸਾਡੀ ਮਹਾਯੁਤੀ ਇਹ ਸਾਰੀਆਂ ਚੋਣਾਂ ਜ਼ਰੂਰ ਜਿੱਤੇਗੀ। ਮਹਾਯੁਤੀ ਦੀ ਜਿੱਤ ਹੋਵੇਗੀ।
ਇਸ ਦੇ ਨਾਲ ਹੀ , ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ‘ਚ ਵਿਰੋਧੀ ਧਿਰ ਦੇ ਨੇਤਾ ਸ਼ਿਵ ਸੈਨਾ ਦੇ ਅੰਬਾਦਾਸ ਦਾਨਵੇ ਨੇ ਸ਼ਨੀਵਾਰ ਨੂੰ ਕਿਹਾ ਕਿ ਊਧਵ ਠਾਕਰੇ ਅਤੇ ਰਾਜ ਠਾਕਰੇ ਦੀ ਰਾਜਨੀਤੀ ਵੱਖਰੀ ਹੈ। ਗੱਲਬਾਤ ਕਰਦਿਆਂ ਦਾਨਵੇ ਨੇ ਕਿਹਾ, “ਦੋਵੇਂ ਭਰਾ ਹਨ, ਪਰ ਉਨ੍ਹਾਂ ਦੀ ਰਾਜਨੀਤੀ ਵੱਖਰੀ ਹੈ। ਜੇਕਰ ਊਧਵ ਠਾਕਰੇ ਅਤੇ ਰਾਜ ਠਾਕਰੇ ਨੂੰ ਇਕੱਠੇ ਆਉਣਾ ਹੈ ਤਾਂ ਉਨ੍ਹਾਂ ਨੂੰ ਬੈਠ ਕੇ ਇਕ-ਦੂਜੇ ਨਾਲ ਗੱਲ ਕਰਨੀ ਪਵੇਗੀ। ਇਹ ਚਰਚਾ ਟੀ.ਵੀ ‘ਤੇ ਨਹੀਂ , ਬਲਕਿ ਨਿੱਜੀ ਤੌਰ ‘ਤੇ ਹੋਣੀ ਚਾਹੀਦੀ ਹੈ ੈ।
ਰਾਜ ਠਾਕਰੇ ਨੇ ਕੀਤੀ ਪੇਸ਼ਕਸ਼
ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੇ ਮੁਖੀ ਰਾਜ ਠਾਕਰੇ ਨੇ ਬੀਤੇ ਦਿਨ ਕਿਹਾ ਕਿ ਉਹ ਮਹਾਰਾਸ਼ਟਰ ਦੇ ਹਿੱਤ ਵਿੱਚ ਊਧਵ ਠਾਕਰੇ ਨਾਲ ਹੱਥ ਮਿਲਾਉਣ ਲਈ ਤਿਆਰ ਹਨ। ਹਾਲਾਂਕਿ, ਊਧਵ ਠਾਕਰੇ ਧੜੇ ਨੇ ਇਸ ਪੇਸ਼ਕਸ਼ ਨੂੰ ਲੈ ਕੇ ਐਮ.ਐਨ.ਐਸ. ਦੇ ਸਾਹਮਣੇ ਇਕ ਸ਼ਰਤ ਰੱਖੀ ਹੈ।