ਪੰਜਾਬ : ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਸੁਪਰਡੈਂਟ ਸ਼ੁਭਮ ਅਗਰਵਾਲ (Shubham Agarwal) ਹੁਣ ਰੂਪਨਗਰ ਜ਼ਿਲ੍ਹੇ ਦਾ ਵਾਧੂ ਚਾਰਜ ਸੰਭਾਲਣਗੇ।
ਸ਼ੁਭਮ ਅਗਰਵਾਲ, ਆਈ.ਪੀ.ਐਸ, ਜੋ ਇਸ ਸਮੇਂ ਐਸ.ਐਸ.ਪੀ ਫਤਿਹਗੜ੍ਹ ਸਾਹਿਬ ਵਜੋਂ ਤਾਇਨਾਤ ਹਨ। ਸ਼ੁਭਮ ਅਗਰਵਾਲ 21 ਅਪ੍ਰੈਲ 2025 ਤੋਂ 16 ਮਈ 2025 ਤੱਕ ਐਸ.ਵੀ.ਪੀ ਐਨ.ਪੀ.ਏ, ਹੈਦਰਾਬਾਦ ਵਿਖੇ ਚੱਲ ਰਹੀ ਫੇਜ਼-3/25ਵੀਂ ਮਿਡਲ ਕੈਰੀਅਰ ਟ੍ਰੇਨਿੰਗ ਦੌਰਾਨ ਆਈ.ਪੀ.ਐਸ ਐਸ.ਐਸ.ਪੀ ਰੂਪਨਗਰ ਦਾ ਵਾਧੂ ਚਾਰਜ ਵੀ ਸੰਭਾਲਣਗੇ। ਇਹ ਆਦੇਸ਼ ਸਮਰੱਥ ਅਥਾਰਟੀ ਦੀ ਮਨਜ਼ੂਰੀ ਨਾਲ ਜਾਰੀ ਕੀਤਾ ਗਿਆ ਹੈ।