Home ਪੰਜਾਬ ਪੰਜਾਬ ਦੇ ਇਸ ਜ਼ਿਲ੍ਹੇ ‘ਚ 4 ਅਪ੍ਰੈਲ ਤੱਕ ਸਕੂਲਾਂ ‘ਚ ਕੀਤਾ ਗਿਆ...

ਪੰਜਾਬ ਦੇ ਇਸ ਜ਼ਿਲ੍ਹੇ ‘ਚ 4 ਅਪ੍ਰੈਲ ਤੱਕ ਸਕੂਲਾਂ ‘ਚ ਕੀਤਾ ਗਿਆ ਛੁੱਟੀ ਦਾ ਐਲਾਨ

0

ਬਠਿੰਡਾ : ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ (Maisarkhana) ਦੇ ਸਰਕਾਰੀ ਐਲੀਮੈਂਟਰੀ (Government elementary) ਅਤੇ ਸਰਕਾਰੀ ਸਕੂਲਾਂ ਵਿੱਚ 4 ਅਪ੍ਰੈਲ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਮਾਈਸਰਖਾਨਾ ਵਿਖੇ ਹਰ ਸਾਲ 3 ਅਪ੍ਰੈਲ ਨੂੰ ਮੇਲਾ ਲੱਗਦਾ ਹੈ। ਮੇਲੇ ਦੇ ਮੱਦੇਨਜ਼ਰ ਪਿੰਡ ਮਾਈਸਰਖਾਨਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਸਕੂਲ 2 ਤੋਂ 4 ਅਪ੍ਰੈਲ ਤੱਕ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ।

Exit mobile version