ਚੰਡੀਗੜ੍ਹ : ਪੰਜਾਬ ‘ਚ ਭਾਜਪਾ ਨਗਰ ਨਿਗਮਾਂ ‘ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨੇ ਵਿਰੋਧੀ ਧਿਰ ਦੀ ਕਮਾਨ ਸੰਭਾਲਣ ਲਈ 5 ਜ਼ਿਲ੍ਹਿਆਂ ਵਿੱਚ ਨੇਤਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਜਲੰਧਰ, ਲੁਧਿਆਣਾ, ਫਗਵਾੜਾ, ਅੰਮ੍ਰਿਤਸਰ ਅਤੇ ਪਟਿਆਲਾ ‘ਚ ਵਿਰੋਧੀ ਧਿਰ ਦੀ ਕਮਾਨ ਸੰਭਾਲਣ ਲਈ ਆਪਣੇ ਨੇਤਾਵਾਂ ਦਾ ਐਲਾਨ ਕੀਤਾ ਹੈ। ਹੇਠਾਂ ਉਨ੍ਹਾਂ ਨੇਤਾਵਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।