ਪੰਜਾਬ : ਹਾਲੈਂਡ ਦੇ ਮਸ਼ਹੂਰ ਸ਼ਹਿਰ ਐਮਸਟਰਡਮ ਤੋਂ ਲਗਭਗ 20 ਕਿਲੋਮੀਟਰ ਦੂਰ ਇੱਕ ਮੋਟਰਵੇਅ ‘ਤੇ ਕੱਲ੍ਹ ਤੜਕੇ 4 ਵਜੇ ਇੱਕ ਫਰਿੱਜ ਵਾਲੇ ਟਰੱਕ ਦੀ ਦੂਜੇ ਵਾਹਨ ਨਾਲ ਟਕਰਾ ਜਾਣ ਕਾਰਨ ਦੋ ਪੰਜਾਬੀ ਨੌਜ਼ਵਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਵਨਜੀਤ ਸਿੰਘ (27) ਹੁਸ਼ਿਆਰਪੁਰ ਤੇਜ਼ ਰਫ਼ਤਾਰ ਨਾਲ ਭਾਰੀ ਗੱਡੀ ਚਲਾ ਰਿਹਾ ਸੀ, ਜਦੋਂ ਕਿ ਉਸ ਦੇ ਨਾਲ ਇਕ ਨੌਜ਼ਵਾਨ ਪੁਨੀਤ ਕੁਮਾਰ ਬੈਠਾ ਸੀ। ਇਹ ਹਾਦਸਾ ਪਵਨਜੀਤ ਦੀ ਲਾਪਰਵਾਹੀ ਕਾਰਨ ਵਾਪਰਿਆ, ਜਿਸ ਕਾਰਨ ਉਹ ਹਾਈਵੇਅ ‘ਤੇ ਅੱਗੇ ਚੱਲ ਰਹੇ ਫਰਿੱਜ ਟਰੱਕ ਨਾਲ ਪਿੱਛੇ ਤੋਂ ਟਕਰਾ ਗਿਆ। ਹਾਦਸੇ ਕਾਰਨ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਨੌਜ਼ਵਾਨ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਕੈਂਟਰ ਦਾ ਡਰਾਈਵਰ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ।