ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਓ.ਐਸ.ਡੀ. ਗਜੇਂਦਰ ਫੋਗਾਟ ਨੇ ਪੰਜਾਬ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਦਰਅਸਲ, ਹਰਿਆਣਾ ਦੀ ਮਸ਼ਹੂਰ ਗਾਇਕਾ ਮਾਸੂਮ ਸ਼ਰਮਾ ਦੇ ਗਾਣਿਆਂ ‘ਤੇ ਪਾਬੰਦੀ ਲਗਾਉਣ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਦੌਰਾਨ ਓ.ਐਸ.ਡੀ. ਗਜੇਂਦਰ ਫੋਗਾਟ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿੱਚ ਵੱਧ ਰਹੇ ਗਨ ਕਲਚਰ ਲਈ ਪੰਜਾਬ ਜ਼ਿੰਮੇਵਾਰ ਹੈ।
ਫੋਗਾਟ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗਨ ਕਲਚਰ ਦੇ ਗੀਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵੀ ਇਸੇ ਕਾਰਨ ਹੋਈ ਸੀ । ਹਰਿਆਣਾ ਵਿੱਚ ਕਲਚਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫੋਗਾਟ ਨੇ ਕਿਹਾ ਕਿ ਨਾ ਸਿਰਫ ਗਾਇਕਾ ਮਾਸੂਮ ਸ਼ਰਮਾ ਦੇ ਗਾਣਿਆਂ ‘ਤੇ ਪਾਬੰਦੀ ਲਗਾਈ ਗਈ ਹੈ ਬਲਕਿ 10 ਹੋਰ ਕਲਾਕਾਰਾਂ ਦੇ ਗੀਤਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ।