ਬੀਕਾਨੇਰ : ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ‘ਚ ਬੀਤੀ ਰਾਤ ਇਕ ਭਿਆਨਕ ਸੜਕ ਹਾਦਸੇ ‘ਚ ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਲੰਘ ਰਹੀ ਕਾਰ ‘ਤੇ ਪਲਟ ਗਿਆ। ਟਰੱਕ ਦੇ ਹੇਠਾਂ ਦਬਣ ਨਾਲ ਕਾਰ ਪੂਰੀ ਤਰ੍ਹਾਂ ਟੁੱਟ ਗਈ ਅਤੇ ਸਾਰੇ ਛੇ ਸਵਾਰਾਂ ਦੀ ਮੌਤ ਹੋ ਗਈ।
ਦੇਸ਼ਨੋਕ ਥਾਣੇ ਦੀ ਸਬ-ਇੰਸਪੈਕਟਰ ਸੁਮਨ ਸ਼ੇਖਾਵਤ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਨੋਖਾ ਦਾ ਰਹਿਣ ਵਾਲਾ ਸੀ ਅਤੇ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਦੇਸ਼ਨੋਕ ਆਇਆ ਸੀ। ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਦੋ ਭਰਾ ਵੀ ਸ਼ਾਮਲ ਸਨ। ਮ੍ਰਿਤਕਾਂ ਦੀ ਪਛਾਣ ਅਸ਼ੋਕ, ਮੂਲਚੰਦਰ, ਪੱਪੂਰਾਮ, ਸ਼ਿਆਮ ਸੁੰਦਰ, ਦਵਾਰਕਾ ਪ੍ਰਸਾਦ ਅਤੇ ਕਰਨੀ ਰਾਮ ਵਜੋਂ ਹੋਈ ਹੈ।