Home Sport 2019 ਦੇ IPL ‘ਚ ਜੈਪੁਰ ‘ਚ ਹੋਈ ਗਲਤੀ ਨੂੰ ਐਮ.ਐਸ ਧੋਨੀ ਨੇ...

2019 ਦੇ IPL ‘ਚ ਜੈਪੁਰ ‘ਚ ਹੋਈ ਗਲਤੀ ਨੂੰ ਐਮ.ਐਸ ਧੋਨੀ ਨੇ ਕੀਤਾ ਸਵੀਕਾਰ

0

ਨਵੀਂ ਦਿੱਲੀ : 2019 ਦੇ ਆਈ.ਪੀ.ਐਲ ਵਿੱਚ ਜੈਪੁਰ ਵਿਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਦੌਰਾਨ ਐਮ.ਐਸ ਧੋਨੀ ਵਿਵਾਦਾਂ ਵਿੱਚ ਘਿਰ ਗਏ ਸਨ। ਉਸ ਮੈਚ ਦੇ ਆਖ਼ਰੀ ਓਵਰ ਵਿਚ ਸੀ.ਐਸ.ਕੇ ਨੂੰ 18 ਦੌੜਾਂ ਦੀ ਲੋੜ ਸੀ। ਧੋਨੀ ਆਊਟ ਹੋ ਗਿਆ। ਫਿਰ ਜਦੋਂ ਅੰਪਾਇਰ ਨੇ ਨੋ-ਬਾਲ ਦਾ ਫ਼ੈਸਲਾ ਬਦਲ ਦਿੱਤਾ ਤਾਂ ਧੋਨੀ ਗੁੱਸੇ ਵਿਚ ਮੈਦਾਨ ਵਿਚ ਦਾਖ਼ਲ ਹੋਇਆ। ਇਸ ਲਈ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ। ਛੇ ਸਾਲ ਬਾਅਦ, ਧੋਨੀ ਨੇ ਇਸ ਘਟਨਾ ਨੂੰ ਆਪਣੀ ‘ਵੱਡੀ ਗਲਤੀ’ ਕਿਹਾ।

ਧੋਨੀ ਨੇ ਗੁੱਸੇ ‘ਤੇ ਕਾਬੂ ਪਾਉਣ ਬਾਰੇ ਵੀ ਗੱਲ ਕੀਤੀ। ਧੋਨੀ ਹੁਣ ਸੀ.ਐਸ.ਕੇ ਦੇ ਕਪਤਾਨ ਨਹੀਂ ਹਨ ਪਰ 2025 ਦੇ ਆਈ.ਪੀ.ਐਲ ਵਿਚ ਖੇਡਣਗੇ। ਆਈ.ਪੀ.ਐਲ 2019 ਵਿੱਚ ਸੀ.ਐਸ.ਕੇ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਸਖ਼ਤ ਮੁਕਾਬਲਾ ਸੀ। ਜੈਪੁਰ ਵਿੱਚ ਖੇਡੇ ਗਏ ਇਸ ਮੈਚ ਦਾ ਆਖਰੀ ਓਵਰ ਬਹੁਤ ਹੀ ਰੋਮਾਂਚਕ ਸੀ। ਸੀ.ਐਸ.ਕੇ ਨੂੰ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਧੋਨੀ ਤੀਜੀ ਗੇਂਦ ‘ਤੇ ਆਊਟ ਹੋ ਗਏ। ਮੈਚ ਜਿੱਤਣ ਦੀ ਜ਼ਿੰਮੇਵਾਰੀ ਰਵਿੰਦਰ ਜਡੇਜਾ ਅਤੇ ਮਿਸ਼ੇਲ ਸੈਂਟਨਰ ‘ਤੇ ਸੀ। ਚੌਥੀ ਗੇਂਦ ਬੇਨ ਸਟੋਕਸ ਨੇ ਕਮਰ ਦੇ ਉੱਪਰ ਪੂਰੀ ਫੁਲਟਾਸ ਸੁੱਟੀ। ਮੈਦਾਨੀ ਅੰਪਾਇਰ ਉੱਲਾਸ ਗਾਂਧੀ ਨੇ ਇਸ ਨੂੰ ਨੋ-ਬਾਲ ਦਿੱਤਾ। ਪਰ ਸਕੁਏਅਰ ਲੈੱਗ ਅੰਪਾਇਰ ਬਰੂਸ ਆਕਸਨਫੋਰਡ ਨੇ ਫ਼ੈਸਲੇ ਨੂੰ ਉਲਟਾ ਦਿਤਾ।

ਇਸ ਨਾਲ ਸੀ.ਐਸ.ਕੇ ਕੈਂਪ ਵਿਚ ਹੰਗਾਮਾ ਹੋ ਗਿਆ। ਧੋਨੀ ਆਪਣਾ ਆਪਾ ਗੁਆ ਬੈਠਾ। ਉਹ ਡਗਆਊਟ ਤੋਂ ਬਾਹਰ ਮੈਦਾਨ ਵਿਚ ਆਇਆ ਅਤੇ ਅੰਪਾਇਰਾਂ ਨਾਲ ਬਹਿਸ ਕਰਨ ਲੱਗਾ। ਕਿਸੇ ਕਪਤਾਨ ਦਾ ਅਜਿਹਾ ਵਿਵਹਾਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਧੋਨੀ ਦੇ ਵਿਰੋਧ ਦੇ ਬਾਵਜੂਦ, ਅੰਪਾਇਰ ਅਪਣੇ ਫ਼ੈਸਲੇ ‘ਤੇ ਅਡੋਲ ਰਿਹਾ। ਉਸ ਨੇ ਗੇਂਦ ਨੂੰ ਕਾਨੂੰਨੀ ਐਲਾਨ ਦਿਤਾ। ਇਸ ਘਟਨਾ ਨੇ ਮੈਚ ਦੇ ਉਤਸ਼ਾਹ ਨੂੰ ਵਿਗਾੜ ਦਿਤਾ। ਹਾਲਾਂਕਿ, ਸੈਂਟਨਰ ਦੇ ਆਖ਼ਰੀ ਗੇਂਦ ‘ਤੇ ਛੱਕੇ ਨੇ ਸੀ.ਐਸ.ਕੇ ਨੂੰ ਮੈਚ ਜਿੱਤਣ ਵਿੱਚ ਮਦਦ ਕੀਤੀ। ਧੋਨੀ ਦੇ ਇਸ ਵਿਵਹਾਰ ਲਈ, ਉਸ ਨੂੰ ਉਸ ਦੀ ਮੈਚ ਫੀਸ ਦਾ 50 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ। ਇਹ ਉਸਦੇ ਕਰੀਅਰ ਦੇ ਸੱਭ ਤੋਂ ਵਿਵਾਦਪੂਰਨ ਪਲਾਂ ਵਿੱਚੋਂ ਇਕ ਬਣ ਗਿਆ।

ਹੁਣ ਲਗਭਗ 6 ਸਾਲ ਬਾਅਦ, ਧੋਨੀ ਨੇ ਇਕ ਸਮਾਗਮ ਵਿਚ ਗੱਲਬਾਤ ਦੌਰਾਨ ਇਸ ਘਟਨਾ ਨੂੰ ਯਾਦ ਕੀਤਾ। ਉਸ ਨੇ ਇਸ ਨੂੰ ਅਪਣੀ ‘ਵੱਡੀ ਗਲਤੀ’ ਕਿਹਾ। ਧੋਨੀ ਨੇ ਕਿਹਾ, ‘ਇਹ ਇਕ ਆਈਪੀਐਲ ਮੈਚ ਵਿਚ ਹੋਇਆ, ਜਦੋਂ ਮੈਂ ਮੈਦਾਨ ‘ਤੇ ਗਿਆ ਸੀ।’ ਇਹ ਬਹੁਤ ਵੱਡੀ ਗ਼ਲਤੀ ਸੀ। ਧੋਨੀ ਨੇ ਅੱਗੇ ਕਿਹਾ, ‘ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਕੁੱਝ ਚੀਜ਼ਾਂ ਤੁਹਾਨੂੰ ਗੁੱਸਾ ਦਿੰਦੀਆਂ ਹਨ। ਅਸੀਂ ਇਕ ਅਜਿਹੀ ਖੇਡ ਵਿੱਚ ਹਾਂ ਜਿੱਥੇ ਦਾਅ ਬਹੁਤ ਉੱਚਾ ਹੁੰਦਾ ਹੈ, ਤੁਹਾਡੇ ਤੋਂ ਹਰ ਮੈਚ ਜਿੱਤਣ ਦੀ ਉਮੀਦ ਕੀਤੀ ਜਾਂਦੀ ਹੈ। ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਬੰਧਨ ਕਰਨਾ ਪੈਂਦਾ ਹੈ।

Exit mobile version