Sports News : ਆਈ.ਪੀ.ਐਲ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਅਕਸ਼ਰ ਪਟੇਲ ਨੂੰ ਆਪਣਾ ਕਪਤਾਨ ਬਣਾਇਆ ਹੈ। ਅਕਸ਼ਰ ਪਟੇਲ ਪਹਿਲੀ ਵਾਰ ਆਈ.ਪੀ.ਐਲ 2019 ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਿਆ। ਇਸ ਤੋਂ ਪਹਿਲਾਂ, ਅਕਸ਼ਰ ਪਟੇਲ ਪੰਜਾਬ ਕਿੰਗਜ਼ ਦਾ ਹਿੱਸਾ ਸਨ। ਦਰਅਸਲ ਇਸ ਆਲਰਾਊਂਡਰ ਨੇ ਆਪਣਾ ਆਈ.ਪੀ.ਐਲ ਕਰੀਅਰ ਮੁੰਬਈ ਇੰਡੀਅਨਜ਼ ਨਾਲ ਸ਼ੁਰੂ ਕੀਤਾ ਸੀ। ਉਹ ਆਈ.ਪੀ.ਐਲ 2013 ਦੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਸੀ, ਪਰ ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ। ਆਈ.ਪੀ.ਐਲ ਮੈਗਾ ਨਿਲਾਮੀ 2014 ਵਿੱਚ ਪੰਜਾਬ ਕਿੰਗਜ਼ ਨੇ ਅਕਸ਼ਰ ਪਟੇਲ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
ਅਕਸ਼ਰ ਪਟੇਲ 5 ਸੀਜ਼ਨਾਂ ਲਈ ਪੰਜਾਬ ਕਿੰਗਜ਼ ਲਈ ਖੇਡਿਆ। ਇਸ ਦੇ ਨਾਲ ਹੀ, ਆਈਪੀਐਲ ਨਿਲਾਮੀ 2019 ਵਿੱਚ ਦਿੱਲੀ ਕੈਪੀਟਲਜ਼ ਨੇ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ। ਆਈਪੀਐਲ ਮੈਗਾ ਨਿਲਾਮੀ 2025 ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਅਕਸ਼ਰ ਪਟੇਲ ਨੂੰ 16.50 ਕਰੋੜ ਰੁਪਏ ਵਿੱਚ ਰਿਟੇਨ ਕੀਤਾ। ਹਾਲਾਂਕਿ, ਹੁਣ ਦਿੱਲੀ ਕੈਪੀਟਲਜ਼ ਨੇ ਉਸਨੂੰ ਆਪਣੀ ਟੀਮ ਦਾ ਕਪਤਾਨ ਬਣਾਇਆ ਹੈ। ਇਸ ਟੂਰਨਾਮੈਂਟ ਵਿੱਚ ਅਕਸ਼ਰ ਪਟੇਲ ਦਾ ਪ੍ਰਦਰਸ਼ਨ ਕਿਹੋ ਜਿਹਾ ਰਿਹਾ ਹੈ? ਇਸ ਆਲਰਾਊਂਡਰ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਕਿੰਨਾ ਪ੍ਰਭਾਵ ਪਾਇਆ ਹੈ? ਦਰਅਸਲ, ਅੰਕੜੇ ਦਰਸਾਉਂਦੇ ਹਨ ਕਿ ਅਕਸ਼ਰ ਪਟੇਲ ਦਾ ਆਈਪੀਐਲ ਵਿੱਚ ਰਿਕਾਰਡ ਸ਼ਾਨਦਾਰ ਰਿਹਾ ਹੈ।
ਆਪਣੀ ਬੱਲੇਬਾਜ਼ੀ ਤੋਂ ਇਲਾਵਾ ਅਕਸ਼ਰ ਪਟੇਲ ਨੇ ਆਪਣੀ ਗੇਂਦਬਾਜ਼ੀ ਨਾਲ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਟੂਰਨਾਮੈਂਟ ਦੇ ਸਭ ਤੋਂ ਸਫਲ ਆਲਰਾਊਂਡਰਾਂ ਦੀ ਸੂਚੀ ਵਿੱਚ ਅਕਸ਼ਰ ਪਟੇਲ ਦਾ ਨਾਮ ਸ਼ਾਮਲ ਹੈ। ਇੱਕ ਬੱਲੇਬਾਜ਼ ਦੇ ਤੌਰ ‘ਤੇ, ਇਸ ਆਲਰਾਊਂਡਰ ਅਕਸ਼ਰ ਪਟੇਲ ਨੇ 150 ਆਈਪੀਐਲ ਮੈਚਾਂ ਵਿੱਚ 130.88 ਦੇ ਸਟ੍ਰਾਈਕ ਰੇਟ ਅਤੇ 21.47 ਦੀ ਔਸਤ ਨਾਲ 1653 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ, ਇੱਕ ਗੇਂਦਬਾਜ਼ ਦੇ ਤੌਰ ‘ਤੇ, ਅਕਸ਼ਰ ਪਟੇਲ ਨੇ 7.28 ਦੀ ਇਕਾਨਮੀ ਅਤੇ 25.2 ਦੇ ਸਟ੍ਰਾਈਕ ਰੇਟ ਨਾਲ 123 ਵਿਕਟਾਂ ਲਈਆਂ ਹਨ। ਇਸ ਟੂਰਨਾਮੈਂਟ ਵਿੱਚ ਅਕਸ਼ਰ ਪਟੇਲ ਦਾ ਸਭ ਤੋਂ ਵਧੀਆ ਗੇਂਦਬਾਜ਼ੀ ਅੰਕੜਾ 21 ਦੌੜਾਂ ਦੇ ਕੇ 4 ਵਿਕਟਾਂ ਹਨ। ਇਸ ਤੋਂ ਇਲਾਵਾ, ਅਕਸ਼ਰ ਪਟੇਲ ਨੂੰ ਸਭ ਤੋਂ ਵਧੀਆ ਫੀਲਡਰਾਂ ਵਿੱਚ ਗਿਿਣਆ ਜਾਂਦਾ ਹੈ।