Home ਦੇਸ਼ ਲੱਦਾਖ ਦੇ ਕਾਰਗਿਲ ‘ਚ 5.2 ਤੀਬਰਤਾ ਦਾ ਆਇਆ ਭੂਚਾਲ

ਲੱਦਾਖ ਦੇ ਕਾਰਗਿਲ ‘ਚ 5.2 ਤੀਬਰਤਾ ਦਾ ਆਇਆ ਭੂਚਾਲ

0

ਲੱਦਾਖ : ਹੋਲੀ ਦੇ ਦਿਨ ਭਾਰਤ ਦੇ ਦੂਰ-ਦਰਾਡੇ ਉੱਤਰੀ ਹਿੱਸੇ ਵਿੱਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੱਦਾਖ ਦੇ ਕਾਰਗਿਲ ਵਿੱਚ 5.2 ਤੀਬਰਤਾ ਦਾ ਭੂਚਾਲ ਆਇਆ। ਰਾਤ 2:50 ਵਜੇ ਇਹ ਝਟਕੇ ਮਹਿਸੂਸ ਕੀਤੇ ਗਏ। ਕਾਰਗਿਲ ਦੇ ਨਾਲ ਹੀ ਪੂਰੇ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਵੀ ਇਹ ਝਟਕੇ ਮਹਿਸੂਸ ਹੋਏ।

ਰਾਸ਼ਟਰੀ ਭੂਚਾਲ ਵਿ ਗਿਆਨ ਕੇਂਦਰ ਮੁਤਾਬਕ, ਭੂਚਾਲ ਦਾ ਕੇਂਦਰ 15 ਕਿਲੋਮੀਟਰ ਗਹਿਰਾਈ ਵਿੱਚ ਸੀ। ਇਸ ਭੂਚਾਲ ਤੋਂ ਤਿੰਨ ਘੰਟਿਆਂ ਬਾਅਦ ਹੀ ਉੱਤਰ-ਪੂਰਬੀ ਭਾਰਤ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਇਲਾਕੇ ਵਿੱਚ 4.0 ਤੀਵਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇੱਥੇ ਸਵੇਰੇ 6 ਵਜੇ ਭੂਚਾਲ ਦੇ ਝਟਕੇ ਮਹਿਸੂਸ ਹੋਏ। 13 ਮਾਰਚ ਨੂੰ ਦੁਪਹਿਰ 2 ਵਜੇ ਤਿੱਬਤ ਵਿੱਚ ਵੀ 4.3 ਤੀਵਰਤਾ ਦਾ ਭੂਚਾਲ ਆਇਆ ਸੀ।

ਲੇਹ ਅਤੇ ਲੱਦਾਖ ਦੋਵੇਂ ਹੀ ਇਲਾਕੇ ਭੂਚਾਲ ਪ੍ਰਭਾਵਿਤ ਖੇਤਰ-IV ਵਿੱਚ ਆਉਂਦੇ ਹਨ, ਜਿਸਦਾ ਅਰਥ ਹੈ ਕਿ ਇਹ ਭੂਚਾਲ ਦੇ ਲਿਹਾਜ਼ ਨਾਲ ਬਹੁਤ ਹੀ ਜੋਖਿਮ ਭਰੇ ਖੇਤਰ ਹਨ। ਟੈਕਟੋਨਿਕ ਤੌਰ ‘ਤੇ ਸਰਗਰਮ ਹਿਮਾਲਿਆ ਖੇਤਰ ਵਿੱਚ ਸਥਿਤ ਹੋਣ ਕਰਕੇ, ਲੇਹ ਅਤੇ ਲੱਦਾਖ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਰਾਤ ਨੂੰ ਆਏ ਭੂਚਾਲ ਦਾ ਕੇਂਦਰ ਕਾਰਗਿਲ ਸੀ, ਪਰ ਜਦੋਂ ਇਸ ਦੇ ਝਟਕੇ ਜੰਮੂ-ਕਸ਼ਮੀਰ ਤੱਕ ਪਹੁੰਚੇ, ਤਾਂ ਜੰਮੂ ਅਤੇ ਸ਼੍ਰੀਨਗਰ ਸਮੇਤ ਕਈ ਇਲਾਕਿਆਂ ਦੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਆਪੋ-ਆਪਣੀ ਪ੍ਰਤੀਕਿ ਰਿਆਵਾਂ ਸ਼ੇਅਰ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਦੇਰ ਰਾਤ ਆਏ ਇਨ੍ਹਾਂ ਝਟਕਿਆਂ ਤੋਂ ਬਾਅਦ ਕੀ-ਕੀ ਵਾਪਰਿਆ।

Exit mobile version