ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਰੋਡਾਂਵਾਲਾ ਕਲਾਂ ਨੇੜੇ ਰੇਲਵੇ ਟਰੈਕ ਤੋਂ ਹੈਂਡ ਗ੍ਰਨੇਡ ਮਿਲਿਆ ਹੈ। ਹੈਂਡ ਗ੍ਰੇਨੇਡ ਕਾਫ਼ੀ ਪੁਰਾਣਾ ਲੱਗਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜਿਸ ਰੇਲਵੇ ਟਰੈਕ ‘ਤੇ ਬੰਬ ਮਿਲਿਆ ਹੈ, ਉਸ ‘ਤੇ ਕੋਈ ਰੇਲ ਗੱਡੀ ਨਹੀਂ ਲੰਘਦੀ ਪਰ ਮਿਲਿਆ ਹੈਂਡ ਗ੍ਰਨੇਡ ਚਿੰਤਾ ਦਾ ਵਿਸ਼ਾ ਹੈ ਅਤੇ ਜਾਂਚ ਦਾ ਵਿਸ਼ਾ ਹੈ ਕਿ ਇਹ ਕਿੱਥੋਂ ਆਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਕ ਕਿਸਾਨ ਨੇ ਉਥੇ ਟਰੈਕ ‘ਤੇ ਪਿਆ ਇਹ ਹੈਂਡ ਗ੍ਰਨੇਡ ਦੇਖਿਆ, ਜਿਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿੱਤੀ। ਘਰਿੰਡਾ ਥਾਣੇ ਦੇ ਅਧੀਨ ਇੱਕ ਸਰਹੱਦੀ ਖੇਤਰ ਹੈ। ਫਿਲਹਾਲ ਪੁਲਿਸ ਅਤੇ ਬੀ.ਐਸ.ਐਫ. ਜਾਂਚ ਕਰ ਰਹੀ ਹੈ। ਪੁਲਿਸ ਨੇ ਹੈਂਡ ਗ੍ਰਨੇਡ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਜਾਂਚ ‘ਚ ਜੁਟੀ ਹੋਈ ਹੈ ਪਰ ਉਨ੍ਹਾਂ ਨੇ ਅਜੇ ਤੱਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ।